ਨਵੀਂ ਦਿੱਲੀ , 05 ਦਸੰਬਰ ( NRI MEDIA )
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ 1984 ਦੇ ਸਿੱਖ ਦੰਗਿਆਂ ਬਾਰੇ ਵੱਡਾ ਬਿਆਨ ਦਿੱਤਾ ਹੈ , ਉਨ੍ਹਾਂ ਕਿਹਾ ਕਿ ਜੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ ਵੀ ਨਰਸਿਮ੍ਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ 1984 ਵਿੱਚ ਸਵੀਕਾਰ ਲਈ ਹੁੰਦੀ ਤਾਂ ਦੰਗੇ ਨਾ ਹੁੰਦੇ , ਮਨਮੋਹਨ ਸਿੰਘ ਨੇ ਇਹ ਗੱਲ ਗੁਜਰਾਲ ਦੀ 100 ਵੀਂ ਜਨਮ ਜਯੰਤੀ ਮੌਕੇ ਦਿੱਲੀ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਕਹੀ।
ਮਨਮੋਹਨ ਨੇ ਕਿਹਾ, “ਜਦੋਂ 1984 ਦੇ ਦੰਗੇ ਹੋਏ ਸਨ, ਸ਼ਾਮ ਵੇਲੇ ਗੁਜਰਾਲ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਕੋਲ ਗਏ ਸਨ,ਗੁਜਰਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਸਥਿਤੀ ਬਹੁਤ ਨਾਜ਼ੁਕ ਸੀ ,ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਜਲਦੀ ਤੋਂ ਜਲਦੀ ਫੌਜ ਨੂੰ ਬੁਲਾਉਣਾ ਚਾਹੀਦਾ ਹੈ, ਇਹ ਠੀਕ ਰਹੇਗਾ ,ਜੇ ਗੁਜਰਾਲ ਦੀ ਸਲਾਹ ਮੰਨ ਲਈ ਜਾਂਦੀ, ਤਾਂ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ , 1980 ਵਿੱਚ, ਗੁਜਰਾਲ ਕਾਂਗਰਸ ਛੱਡ ਕੇ ਜਨਤਾ ਦਲ ਵਿੱਚ ਸ਼ਾਮਲ ਹੋ ਗਏ ਸਨ , ਉਨ੍ਹਾਂ ਨੇ 1984 ਦੇ ਦੰਗਿਆਂ ਦੌਰਾਨ ਨਰਸਿਮ੍ਹਾ ਰਾਓ ਨੂੰ ਦੋਸਤਾਨਾ ਸਲਾਹ ਦਿੱਤੀ ਸੀ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਤੋਂ ਬਾਅਦ ਰਾਜਨੀਤੀ ਵੀ ਤੇਜ਼ ਹੋ ਚੁਕੀ ਹੈ, ਕਾਂਗਰਸ ਮਨਮੋਹਨ ਸਿੰਘ ਦੇ ਬਿਆਨ ਦਾ ਸਮਰਥਨ ਕਰ ਰਹੀ ਹੈ ਓਥੇ ਹੀ ਵਿਰੋਧੀ ਪਾਰਟੀਆਂ ਮਨਮੋਹਨ ਸਿੰਘ ਦੇ ਬਿਆਨ ਉੱਤੇ ਸਵਾਲ ਚੁੱਕ ਰਹੀਆਂ ਹਨ , ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਗਾਂਧੀ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ |



