ਪ੍ਰੀਪੇਡ ਮੀਟਰ ਲਾਉਣ ‘ਤੇ ਮਾਨ ਸਰਕਾਰ ਦਾ ਕੇਂਦਰ ਨੂੰ ਸਾਫ਼ ਇਨਕਾਰ, ਕਿਹਾ-‘ਸਮਾਰਟ ਮੀਟਰ ਲਾਵਾਂਗੇ’

by jaskamal

ਨਿਊਜ਼ ਡੈਸਕ : ਪ੍ਰੀਪੇਡ ਮੀਟਰਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹਨ। ਕੇਂਦਰ ਦੀ ਚਿਤਾਵਨੀ ਤੋਂ ਬਾਅਦ ਵੀ ਪੰਜਾਬ ਨੇ ਪ੍ਰੀਪੇਡ ਮੀਟਰ ਲਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਮਾਨ ਸਰਕਾਰ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ 'ਚ ਸਮਾਰਟ ਮੀਟਰ ਲਾਏਗੀ। ਪੰਜਾਬ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਵੱਲੋਂ ਦਿੱਤੇ ਗਏ ਸਮੇਂ 'ਚ ਇੰਨੇ ਮੀਟਰ ਲਾਉਣਾ ਸੰਭਵ ਨਹੀਂ ਹੈ।

ਪੰਜਾਬ ਵਿੱਚ ਹਰ ਸਾਲ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ। ਸੂਬਿਆਂ 'ਚ ਬਿਜਲੀ ਚੋਰੀ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਂਦਰ ਵੱਲੋਂ ਪ੍ਰੀਪੇਡ ਮੀਟਰ ਲਾਉਣ ਲਈ ਦਿੱਤੇ ਜਾ ਰਹੇ ਹਨ। ਪੰਜਾਬ ਨੂੰ ਵੀ ਕੇਂਦਰ ਵੱਲੋਂ 85 ਹਜ਼ਾਰ ਮੀਟਰ ਮੁਹੱਈਆ ਕਰਵਾਏ ਗਏ ਹਨ। ਕੇਂਦਰ ਵੱਲੋਂ ਕਿਹਾ ਗਿਆ ਹੈ ਕਿ ਤਿੰਨ ਮਹੀਨੇ ਅੰਦਰ ਇਹ ਮੀਟਰ ਲਾਏ ਜਾਣੇ ਹਨ। ਜੇ ਪੰਜਾਬ ਦਿੱਤੇ ਸਮੇਂ 'ਚ ਮੀਟਰ ਨਹੀਂ ਲਾਉਂਦਾ ਤਾਂ ਸੂਬੇ ਦੇ ਬਿਜਲੀ ਸੁਧਾਰ ਫੰਡ ਰੋਕ ਦਿੱਤੇ ਜਾਣਗੇ।

ਕੇਂਦਰ ਦੀ ਚਿਤਾਵਨੀ ਤੋਂ ਬਾਅਦ ਪੰਜਾਬ ਨੇ ਵੀ ਸਖਤ ਰੁਖ਼ ਅਪਣਾ ਲਿਆ ਹੈ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕੇਂਦਰ ਵੱਲੋਂ ਦਿੱਤੇ ਗਏ ਮੀਟਰ ਸੂਬੇ 'ਚ ਨਹੀਂ ਲਾਉਣਗੇ। ਉਨ੍ਹਾਂ ਦੀ ਥਾਂ ਸੂਬੇ 'ਚ ਸਮਾਰਟ ਮੀਟਰ ਲਾਏ ਜਾਣਗੇ। ਪ੍ਰੀਪੇਡ ਮੀਟਰ ਲਾਉਣ ਨਾਲ ਸਰਕਾਰ ਦੀ ਮੁਫਤ ਬਿਜਲੀ ਯੋਜਨਾ 'ਚ ਰੁਕਾਵਟ ਆਏਗੀ। ਇਸ ਕਾਰਨ ਸਰਕਾਰ ਕੇਂਦਰ ਦੀ ਇਸ ਯੋਜਨਾ ਤੋਂ ਪੱਲਾ ਝਾੜਨ 'ਚ ਲੱਗੀ ਹੋਈ ਹੈ।