ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਸੱਤਿਆ ਨਿਕੇਤਨ ਖੇਤਰ ’ਚ ਇਕ ਨਿਰਮਾਣ ਅਧੀਨ ਇਮਾਰਤ ਜ਼ਮੀਨਦੋਜ ਹੋ ਗਈ, ਜਿਸ ਦੇ ਮਲਬੇ ਹੇਠਾਂ 5 ਮਜ਼ਦੂਰਾਂ ਦੇ ਨਾਲ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ।

ਫਾਇਰ ਵਿਭਾਗ ਮੁਤਾਬਕ ਜੋ ਇਮਾਰਤ ਡਿੱਗੀ ਹੈ, ਉਹ 3 ਮੰਜ਼ਿਲਾ ਹੈ ਅਤੇ ਨਿਰਮਾਣ ਅਧੀਨ ਸੀ। ਬਚਾਅ ਮੁਹਿੰਮ ਲਈ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਚਸ਼ਮਦੀਦ ਨੇ ਦੱਸਿਆ ਕਿ ਇਸ ਮਕਾਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਤਿੰਨ ਮਜ਼ਦੂਰ ਉਸ ਸਮੇਂ ਕੰਮ ’ਤੇ ਲੱਗੇ ਹੋਏ ਸਨ, ਤਾਂ ਵੇਖਦੇ ਹੀ ਵੇਖਦੇ ਤਿੰਨ ਮੰਜ਼ਿਲਾ ਇਮਾਰਤ ਮਲਬੇ ’ਚ ਤਬਦੀਲ ਹੋ ਗਈ। \