ਮੋਹਾਲੀ , 13 ਮਾਰਚ ( NRI MEDIA )
ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ ਵਿੱਚ ਹੋਏ ਸੀਰੀਅਲ ਬੰਬ ਬਲਾਸਟ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਪੰਜਾਬ ਪੁਲਸ ਲਗਾਤਾਰ ਇਸ ਮਾਮਲੇ ਵਿੱਚ ਤੇਜ਼ੀ ਦਿਖਾ ਰਹੀ ਹੈ ,ਇਸ ਮਾਮਲੇ ਦੇ ਤਿੰਨੇ ਆਰੋਪੀਆਂ ਨੂੰ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਮੁਹਾਲੀ ਵਿਖੇ ਪੇਸ਼ ਕੀਤਾ ਗਿਆ ਇਹ ਦੋਸ਼ੀ ਅੱਤਵਾਦੀ ਸੰਗਠਨ ਅੰਸਾਰ ਗਜਵਤ ਉਲ ਹਿੰਦ ਦੇ ਮੈਂਬਰ ਹਨ , ਐੱਨਆਈਏ ਦੀ ਸਪੈਸ਼ਲ ਕੋਰਟ ਨੇ ਫਾਜਿਲ ਅਤੇ ਸ਼ਾਹਿਦ ਨੂੰ ਜੇਲ੍ਹ ਭੇਜ ਦਿੱਤਾ ਹੈ ਉੱਥੇ ਹੀ ਜਾਕਿਰ ਮੂਸਾ ਦੇ ਰਾਈਟ ਹੈਂਡ ਦੱਸੇ ਜਾਂਦੇ ਆਮਿਰ ਨਾਸਿਰ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ |
ਅਦਾਲਤ ਨੇ ਮੁਲਜ਼ਮ ਸ਼ਾਹਿਦ ਅਤੇ ਫਾਜਿਲ ਨੂੰ ਜੇਲ ਭੇਜ ਦਿੱਤਾ ਹੈ ਜਦਕਿ ਅਮੀਰ ਨਾਸਿਰ ਤੋਂ ਅਦਾਲਤ ਨੇ ਹੋਰ ਪੁੱਛਗਿੱਛ ਕਰਨ ਦੀ ਲੋੜ ਜਾਪਦੇ ਹੋਏ ਉਸਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ , ਇਸ ਕੇਸ ਦੀ ਅਗਲੀ ਸੁਣਵਾਈ 20 ਮਾਰਚ ਨੂੰ ਹੋਵੇਗੀ. ਬਚਾਅ ਪੱਖ ਦੀ ਵਕੀਲ ਚਰਨਜੀਤ ਕੌਰ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਤੋਂ ਕੁਝ ਵੀ ਸਬੂਤ ਨਹੀਂ ਮਿਲਿਆ ਹੈ ,ਅੱਤਵਾਦੀ ਸੰਗਠਨ ਅੰਸਾਰ ਗਜਵਤ ਉਲ ਹਿੰਦ ਦੇ ਮੈਂਬਰ ਆਮਿਰ ਨਾਸਿਰ ਦੇ ਰਾਹੀਂ ਭਾਰਤੀ ਏਜੰਸੀਆਂ ਜ਼ਾਕਿਰ ਮੂਸਾ ਤੱਕ ਪਹੁੰਚਣਾ ਚਾਹੁੰਦੀਆਂ ਹਨ |
ਜ਼ਿਕਰਯੋਗ ਹੈ ਕਿ ਪਿਛਲ ਸਾਲ ਸਤੰਬਰ ਮਹੀਨੇ ਵਿੱਚ ਜਲੰਧਰ ਸ਼ਹਿਰ ਬੰਬ ਧਮਕੀਆਂ ਨਾਲ ਦਹਿਲ ਉੱਠਿਆ ਸੀ ,ਸ਼ਹਿਰ ਦੇ ਮਕਸੂਦਾਂ ਪੁਲਿਸ ਸਟੇਸ਼ਨ ਉੱਤੇ ਚਾਰ ਬੰਬ ਧਮਾਕਿਆਂ ਨਾਲ ਹਮਲਾ ਕੀਤਾ ਗਿਆ ਸੀ , ਇਕ ਧਮਾਕੇ ਤੋਂ ਬਾਅਦ ਡੀਜੀਪੀ ਨੇ ਪੂਰੇ ਖੇਤਰ ਦਾ ਦੌਰਾ ਕੀਤਾ ਸੀ ਅਤੇ ਫੋਰੈਂਸਿਕ ਟੀਮ ਨੇ ਵੀ ਜਾਂਚ ਕੀਤੀ ਸੀ , ਇਸ ਸਾਰੇ ਮਾਮਲੇ ਤੋਂ ਬਾਅਦ ਜਲੰਧਰ ਦੇ ਕੁਝ ਕਾਲਜ ਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ |



