ਨਵੀਂ ਦਿੱਲੀ , 14 ਮਈ ( NRI MEDIA )
ਲੋਕਸਭਾ ਚੋਣਾਂ ਵਿੱਚ ਜਿੱਤ ਦੇ ਵੱਡੇ ਦਾਅਵੇ ਕਰ ਰਹੀ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ , ਮਾਇਆਵਤੀ ਨੇ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਆਰਐਸਐਸ ਨੂੰ ਵੀ ਲੰਮੇ ਹੱਥੀਂ ਲਿਆ ਹੈ , ਉਨ੍ਹਾਂ ਕਿਹਾ ਕਿ ਇਸ ਵਾਰ ਚੋਣ ਲੋਕਸਭਾ ਚੋਣਾਂ ਵਿੱਚ ਦੇ ਆਰਐਸਐਸ ਨੇ ਵੀ ਬੀਜੇਪੀ ਦਾ ਸਾਥ ਛੱਡ ਦਿੱਤਾ ਹੈ , ਇਸੇ ਕਰਕੇ ਨਰਿੰਦਰ ਮੋਦੀ ਨੂੰ ਪਸੀਨਾ ਆ ਰਿਹਾ ਹੈ |
ਬਸਪਾ ਸੁਪਰੀਮੋ ਨੇ ਲਿਖਿਆ ਹੈ, "ਮੋਦੀ ਸਰਕਾਰ ਦੀ ਬੇੜੀ ਡੁੱਬ ਰਹੀ ਹੈ , ਇਸਦਾ ਸਬੂਤ ਹੈ ਕਿ ਆਰ ਐਸ ਐਸ ਨੇ ਵੀ ਇਨ੍ਹਾਂ ਦਾ ਸਾਥ ਛੱਡ ਦਿੱਤਾ ਹੈ ਕਿਉਕਿ ਇਨ੍ਹਾਂ ਦੀ ਲੋਕਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਤੋਂ ਆਰਐਸਐਸ ਵੀ ਪ੍ਰੇਸ਼ਾਨ ਹੈ ਅਤੇ ਆਰਐਸਐਸ ਦੇ ਲੋਕ ਵੀ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ ਬੀਜੇਪੀ ਲਈ ਕਰਦੇ ਨਹੀਂ ਦਿਸ ਰਹੇ |
पीएम श्री मोदी सरकार की नैया डूब रही है, इसका जीता-जागता प्रमाण यह भी है कि आरएसएस ने भी इनका साथ छोड़ दिया है व इनकी घोर वादाखिलाफी के कारण भारी जनविरोध को देखते हुए संघी स्वंयसेवक झोला लेकर चुनाव में कहीं मेहनत करते नहीं नजर आ रहे हैं जिससे श्री मोदी के पसीने छूट रहे हैं।
— Mayawati (@Mayawati) May 14, 2019
ਮਾਇਆਵਤੀ ਨੇ ਚੋਣ ਕਮਿਸ਼ਨ ਨੂੰ ਲੈ ਕੇ ਵੀ ਬਿਆਨ ਦਿੱਤਾ , ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਕੁਝ ਸਮੇਂ ਲਈ ਕੁਝ ਲੋਕਾਂ ਦੇ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਪ੍ਰਚਾਰ ਨਹੀਂ ਕਰਨ ਦਿੱਤਾ ਸੀ ਪਰ ਮੰਦਰਾਂ ਵਿਚ ਜਾ ਕੇ ਉਨ੍ਹਾਂ ਵਲੋਂ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ , ਮਾਇਆਵਤੀ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਮੰਦਰਾਂ ਨੂੰ ਜਾਣ ਅਤੇ ਮੀਡੀਆਵਲੋਂ ਉਨ੍ਹਾਂ ਨੂੰ ਕਵਰ ਕਰਨ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਚੋਣ ਕਮਿਸ਼ਨ ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ |



