ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਨੂੰ ਲੈ ਰਾਹੁਲ ਗਾਂਧੀ ਨੂੰ ਕੀਤਾ ਨੋਟਿਸ ਜਾਰੀ

by mediateam

ਨਵੀਂ ਦਿੱਲੀ , 01 ਮਈ (ਰਣਜੀਤ ਕੌਰ): 

ਰਾਜ ਸਭਾ ਦੇ ਐਮ.ਪੀ. ਡਾ. ਸੁਬਰਾਮਨੀਅਮ ਸਵਾਮੀ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦੇ ਖਿਲਾਫ ਸ਼ਿਕਾਇਤ ਮਿਲਣ ਤੇ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਰਾਹੁਲ ਗਾਂਧੀ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ , ਨੋਟਿਸ ਵਿਚ ਇਹ ਲਿਖਿਆ ਹੈ ਕਿ ਮੰਤਰਾਲੇ ਨੂੰ ਐਮ. ਪੀ. ਡਾ. ਸੁਬਰਾਮਨੀਅਮ ਸਵਾਮੀ ਵੱਲੋ ਪ੍ਰਤੀਨਿਧਤਾ ਮਿਲੀ ਹੈ ਜਿਸ ਵਿਚ ਇਹ ਸਾਹਮਣੇ ਆਇਆ ਹੈ ਕਿ 2003 ਵਿਚ ਯੂ. ਕੇ. ਵਿਚ ਇਕ ਬੇਕੋਪਸ ਲਿਮਿਟਡ ਨਾਮ ਦੀ ਕੰਪਨੀ ਰਜਿਸਟਰ ਕੀਤੀ ਗਈ ਸੀ ਜਿਸ ਦੇ ਡਾਇਰੈਕਟਰ ਅਤੇ ਸਕੱਤਰ ਰਾਹੁਲ ਗਾਂਧੀ ਸਨ। 


ਸਵਾਮੀ ਨੇ ਦਸਿਆ ਕਿ ਕਾਂਗਰਸ ਪ੍ਰਧਾਨ ਨੇ ਉਸ ਕੰਪਨੀ ਵਿਚ ਆਪਣੀ ਨਾਗਰਿਕਤਾ ਬ੍ਰਿਟਿਸ਼ ਦਸੀ ਸੀ , ਓਨਾ ਅੱਗੇ ਦਸਦੇ ਹੋਏ ਕਿਹਾ ਕਿ ਜਦੋਂ 10 ਅਕਤੂਬਰ 2005 ਅਤੇ 31 ਅਕਤੂਬਰ 2006 ਵਿਚ ਕੰਪਨੀ ਵਲੋਂ ਸਲਾਨਾ ਰਿਟਰਨਸ ਦਰਜ ਕੀਤੀਆਂ ਗਈਆਂ  ਅਤੇ 17 ਫ਼ਰਵਰੀ 2009 ਵਿਚ ਜਦੋਂ ਕੰਪਨੀ ਭੰਗ ਕਰਨ ਦੀ ਅਰਜੀ ਦਿੱਤੀ ਗਈ ਤਾਂ ਉਸ ਵਿਚ ਵੀ ਉਨ੍ਹਾਂ ਦਾ ਜਨਮ 19 ਜੂਨ 1970 ਅਤੇ ਰਾਸ਼ਟਰੀਅਤਾ ਬ੍ਰਿਟਿਸ਼ ਦਸੀ ਗਈ ਸੀ।

ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਜਪਾ ਦੇ ਐਮ.ਪੀ. ਜੀ ਵੀ. ਐਲ. ਨਰਸਿਮ੍ਹਾ ਰਾਓ ਵਲੋਂ ਵੀ ਰਾਹੁਲ ਗਾਂਧੀ ਤੇ ਇਹੀ  ਇਲਜ਼ਾਮ ਲਗਾਏ ਗਏ ਸਨ , ਹੁਣ ਰਾਹੁਲਗਾਂਧੀ ਨੂੰ ਇਸ ਨੋਟਿਸ ਦਾ ਜਵਾਬ ਦੇਣਾ ਪਵੇਗਾ |

More News

NRI Post
..
NRI Post
..
NRI Post
..