ਮੀਰਾਬਾਈ ਨੇ 200 ਕਿਲੋ ਦਾ ਭਾਰ ਚੁੱਕ ਜਿੱਤਿਆ ਚਾਂਦੀ ਦਾ ਤਗ਼ਮਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਵਿਸ਼ਵ ਚੈਂਪੀਅਨਸ਼ਿਪ 'ਚ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਟੋਕੀਓ ਓਲਪਿੰਕ ਦੀ ਚਾਂਦੀ ਦਾ ਤਗਮਾ ਜੇਤੂ ਚਾਨੂ ਨੇ ਕਲੀਨ ਐਡ ਜਰਕ 'ਚ 113 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਦੇ ਮੁੱਖ ਮੋਚ ਵਿਜੇ ਨੇ ਦੱਸਿਆ ਕਿ ਅਸੀਂ ਇਸ ਮੁਕਾਬਲੇ ਲਈ ਕੋਈ ਦਬਾਅ ਨਹੀਂ ਲੈ ਰਹੇ ਸੀ। ਮੀਰਾ ਇੰਨਾ ਭਾਰ ਨਿਯਮਤ ਤੋਰ 'ਤੇ ਚੁੱਕਦੀ ਹੈ। ਹੁਣ ਅਸੀਂ ਭਾਰ ਨੂੰ ਵਧਾਉਣਾ ਸ਼ੁਰੂ ਕਰਾਂਗੇ। ਜ਼ਿਕਰਯੋਗ ਹੈ ਕਿ 2017 'ਚ ਵਿਸ਼ਵ ਚੈਂਪੀਅਨਸ਼ਿਪ ਦੀ ਜੇਤੂ ਮੀਰਾਬਾਈ ਨੂੰ ਇਕ ਟਰੇਨਿੰਗ ਦੌਰਾਨ ਗੁੱਟ 'ਤੇ ਸੁੱਟ ਲੱਗ ਗਈ ਸੀ। ਜਿੱਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੀਰਾਬਾਈ ਨੂੰ ਵਧਾਈ ਦਿੱਤੀ।