ਮਿਸ ਪੰਜਾਬ 2019′ ਲਈ ਸੂਬੇ ਭਰ ਚੋਂ ਸੈਂਕੜੇ ਮੁਟਿਆਰਾਂ ਆਡੀਸ਼ਨ ਦੇਣ ਪੁਜੀਆਂ

by

ਲੁਧਿਆਣਾ : ਕਲਾਰਾ ਇੰਸਟੀਚਿਊਟ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਜੀ-ਟਾਊਨ ਸੁਸਾਇਟੀ ਤੇ ਫੈਸ਼ਨ ਅਤੇ ਲਾਈਫਸਟਾਈਲ 'ਤੇ ਆਧਾਰਿਤ ਮੈਗਜ਼ੀਨ ਵੱਲੋਂ ਭਾਰਤ ਨਗਰ ਚੌਕ ਨੇੜੇ ਸਥਿਤ ਕਲਾਰਾ ਇੰਸਟੀਚਿਊਟ ਵਿਖੇ 'ਮਿਸ ਪੰਜਾਬ-2019' ਲਈ ਸੂਬੇ ਭਰ ਚੋਂ 18 ਤੋਂ 25 ਸਾਲ ਤਕ ਦੀ ਉਮਰ ਦੀਆਂ ਸੈਂਕੜੇ ਮੁਟਿਆਰਾਂ ਪੂਰੇ ਉਤਸ਼ਾਹ ਨਾਲ ਆਡੀਸ਼ਨ ਦੇਣ ਪੁਜੀਆਂ ਜਿੰਨ੍ਹਾਂ ਬਤੌਰ ਜੱਜ ਸਮਾਗਮ ਵਿਚ ਸ਼ਾਮਲ ਮਾਡਲ ਮੁਸਕਾਨ ਮਹਿਤਾ ਅਤੇ ਜਸਪੀ ਕਾਲੜਾ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿੱਤੇ। 

ਇਸ ਮੌਕੇ ਸ਼ੋਅ ਦੇ ਡਾਇਰੈਕਟਰ ਧਰੁਵ ਸਟੀਫਨ, ਗੁਰਦੇਵ ਸਿੰਘ ਸੈਣੀ ਤੇ ਸਨੀ ਸਿੰਘ ਨੇ ਦੱਸਿਆ ਕਿ ਲੁਧਿਆਣਾ ਤੋਂ ਬਾਅਦ ਜਲੰਧਰ, ਅੰਮਿ੍ਤਸਰ ਅਤੇ ਫਿਰੋਜਪੁਰ ਵਿਖੇ ਆਡੀਸ਼ਨ ਲਏ ਜਾਣਗੇ ਤੇ 20 ਮੁਟਿਆਰਾਂ ਦੀ ਚੋਣ ਕੀਤੀ ਜਾਵੇਗੀ। ਇਹ ਮੁਟਿਆਰਾਂ 16 ਜੂਨ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਗ੍ਰੈਂਡ ਫਿਨਾਲੇ 'ਚ ਹਿੱਸਾ ਲੈਣਗੀਆਂ ਅਤੇ ਮਿਸ ਪੰਜਾਬ ਦੀ ਚੋਣ ਕੀਤੀ ਜਾਵੇਗੀ ਜਿਸ ਨੂੰ ਮਿਸ ਇੰਡੀਆ ਕਵਿਟੇਸੈਸ਼ੀਅਲ 2019 ਵਿੱਚ ਵੀ ਭਾਗ ਲੈਣ ਦਾ ਮੌਕਾ ਮਿਲੇਗਾ ਜੋ ਇਸੇ ਵਰ੍ਹੇ ਨਵੰਬਰ ਮਹੀਨੇ ਕਰਵਾਇਆ ਜਾਵੇਗਾ। 

ਉਨ੍ਹਾਂ ਇਹ ਵੀ ਦੱਸਿਆ ਕਿ ਫਾਈਨਲ ਮੁਕਾਬਲੇ ਮੌਕੇ ਬਾਲੀਵੱੁਡ ਤੇ ਪਾਲੀਵੁੱਡ ਦੀਆਂ ਕਈ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਸ਼ੋਅ ਕਰਵਾਉਣ ਦਾ ਉਦੇਸ਼ ਉਨ੍ਹਾਂ ਨੌਜਵਾਨ ਮੁਟਿਆਰਾਂ ਨੂੰ ਇਕ ਮੰਚ ਪ੍ਰਦਾਨ ਕਰਨਾ ਹੈ ਜਿਨ੍ਹਾਂ ਕੋਲ ਟੈਲੇਂਟ ਤਾਂ ਹੈ ਪਰ ਕੋਈ ਪਲੇਟਫਾਰਮ ਨਹੀਂ। ਉਨ੍ਹਾਂ ਦੱਸਿਆ ਕਿ ਚੁਣੀਆਂ ਗਈਆਂ 20 ਮੁਟਿਆਰਾਂ ਨੂੰ ਮਾਹਿਰਾਂ ਦੁਆਰਾ ਗਰੂਮਿੰਗ ਕਲਾਸਾਂ ਲਗਾ ਕੇ ਟਰੇਨਿੰਗ ਵੀ ਦਿੱਤੀ ਜਾਵੇਗੀ।ਇਸ ਮੌਕੇ ਰਾਏਕੋਟ ਤੋਂ ਆਡੀਸ਼ਨ ਦੇਣ ਪਹੁੰਚੀ ਸਾਕਸ਼ੀ ਨੇ ਕਿਹਾ ਕਿ ਉਹ ਪਹਿਲੀ ਵਾਰ ਕਿਸੇ ਮੁਕਾਬਲੇ ਲਈ ਆਡੀਸ਼ਨ ਦੇਣ ਪੁੱਜੀ ਹੈ ਤੇ ਉਸ ਨੂੰ ਭਰੋਸਾ ਹੈ ਕਿ ਉਹ ਫਾਈਨਲ 'ਚ ਜਾਵੇਗੀ ਤੇ ਜੇਤੂ ਬਣੇਗੀ।

More News

NRI Post
..
NRI Post
..
NRI Post
..