ਮੋਦੀ ਨੇ ਫਿਰ ਲਿਖੀ ਜਿੱਤ ਦੀ ਕਹਾਣੀ – ਬਣੇ ਸਭ ਤੋਂ ਵੱਡੇ ਬ੍ਰਾਂਡ

by mediateam

ਨਵੀਂ ਦਿੱਲੀ , 24 ਮਈ ( NRI MEDIA )

2014 ਵਿੱਚ ਆਪਣੀ ਪਹਿਲੀ ਲੋਕ ਸਭਾ ਜਿੱਤ ਦਰਜ ਕਰ ਪ੍ਰਧਾਨ ਮੰਤਰੀ ਬਣਨ ਵਾਲੇ ਨਰਿੰਦਰ ਮੋਦੀ 2019 ਵਿੱਚ ਵੀ ਆਪਣੀ ਵੱਡੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ ਹਨ , 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਸੀਟ ਤੋਂ ਜਿੱਤ ਦਰਜ ਕੀਤੀ ਸੀ , ਇਸ ਵਾਰ ਇੱਕ ਵਾਰ ਫੇਰ ਉਹ ਵਾਰਾਣਸੀ ਦੀ ਸੀਟ ਤੋਂ ਹੀ ਮੈਦਾਨ ਵਿੱਚ ਸਨ , ਪ੍ਰਧਾਨ ਮੰਤਰੀ ਮੋਦੀ ਨੇ ਇਸ ਵਾਰ ਆਪਣੇ ਪਿਛਲੇ ਰਿਕਾਰਡ ਨੂੰ ਤੋੜਦੇ ਹੋਏ 4 ਲੱਖ 65 ਹਜ਼ਾਰ 5 ਸੌ 5 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ |


ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਇਤਿਹਾਸ ਰਚਿਆ ਹੈ ਅਤੇ ਭਾਜਪਾ ਨੂੰ 300 ਪਾਰ ਪਹੁੰਚਾਉਣ ਵਿਚ ਸਫਲਤਾ ਹਾਸਲ ਕੀਤੀ ਹੈ , ਭਾਜਪਾ ਨੂੰ ਆਪਣੇ ਦਮ ਉੱਤੇ 303 ਸੀਟਾਂ ਉੱਤੇ ਜਿੱਤ ਪ੍ਰਾਪਤ ਹੋਈ ਹੈ ਓਥੇ ਹੀ ਉਨ੍ਹਾਂ ਦੇ ਸਹਿਯੋਗੀ ਦਲਾਂ ਦੇ ਧੜੇ ਐਨਡੀਏ ਨੇ 350 ਦੇ ਕਰੀਬ ਸੀਟਾਂ ਪ੍ਰਾਪਤ ਕੀਤੀਆਂ ਹਨ , ਪ੍ਰਧਾਨ ਮੰਤਰੀ ਇੱਕ ਵਾਰ ਫੇਰ ਕੇਂਦਰ ਵਿੱਚ ਐਨਡੀਏ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਸਨ  ਇੱਕ ਵਾਰ ਫਿਰ ਬੀਜੇਪੀ ਅਤੇ ਉਸ ਦੇ ਸਹਿਯੋਗੀ ਦਲਾਂ ਦੇ ਧੜੇ ਐਨਡੀਏ ਨੂੰ ਬਹੁਮਤ ਤੋਂ ਵਧੇਰੇ ਸੀਟਾਂ ਮਿਲੀਆਂ ਹਨ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਤੌਰ ਤੇ ਨਰਿੰਦਰ ਮੋਦੀ ਇਕ ਵਾਰ ਫਿਰ ਸਹੁੰ ਚੁੱਕਣਗੇ , ਨਰਿੰਦਰ ਮੋਦੀ ਇੰਦਰਾ ਗਾਂਧੀ ਦੇ ਬਾਰੇ ਦੂਸਰੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੂੰ ਦੂਜੀ ਵਾਰ ਪੂਰਾ ਬਹੁਮਤ ਮਿਲਿਆ ਹੈ | 

ਇਸ ਬਹੁਮਤ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਨੋਟਬੰਦੀ ਜੀਐੱਸਟੀ ਅਤੇ ਹੋਰ ਕਈ ਨੀਤੀਆਂ ਤੇ ਮੋਹਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ 50 ਦਿਨ ਵਿੱਚ 142 ਰੈਲੀਆਂ ਕੀਤੀਆਂ ਸਨ , ਮੋਦੀ ਨੇ ਸਭ ਤੋਂ ਜ਼ਿਆਦਾ ਰੈਲੀਆਂ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਕੀਤੀਆਂ ਸਨ ਜਿਨ੍ਹਾਂ ਜਗ੍ਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀਆਂ ਕੀਤੀਆਂ ਸਨ ਉਨ੍ਹਾਂ ਉੱਤੇ ਬੀਜੇਪੀ ਨੂੰ ਵੱਡੀ ਜਿੱਤ ਮਿਲੀ ਹੈ |


ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਜੇਪੀ ਦੇ ਦਫ਼ਤਰ ਵਿੱਚ ਭਾਸ਼ਣ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਬੀਜੇਪੀ ਦੇ ਵਰਕਰਾਂ ਨੂੰ ਚੋਣਾਂ ਦੌਰਾਨ ਅਣਥੱਕ ਮਿਹਨਤ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ,  ਮੋਦੀ ਨੇ ਕਿਹਾ ਇਹ ਬੀਜੇਪੀ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ ਸਗੋਂ ਭਾਰਤ ਦੇ ਇੱਕ ਸੌ ਤੀਹ ਕਰੋੜ ਲੋਕਾਂ ਦੀ ਜਿੱਤ ਹੈ ਮੋਦੀ ਅਗਲੇ ਦੋ ਦਿਨਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ , ਇਹ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਦੂਜਾ ਕਾਰਜਕਾਲ ਹੋਵੇਗਾ |