ਬਿਕਰਮ ਮਜੀਠੀਆਂ ਦੇ ਘਰ ਛਾਪੇਮਾਰੀ ਕਰਨ ਗਈ ਮੋਹਾਲੀ ਪੁਲਿਸ ਖਾਲੀ ਹੱਥ ਪਰਤੀ…

by jaskamal

ਨਿਊਜ਼ ਡੈਸਕ (ਜਸਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੇ ਗਰੀਨ ਐਵੇਨਿਊ 'ਚ ਸਥਿਤ ਕੋਠੀ ਵਿਖੇ ਮੋਹਾਲੀ ਪੁਲਿਸ ਵੱਲੋਂ ਸਵੇਰੇ ਛਾਪੇਮਾਰੀ ਕੀਤੀ ਗਈ। ਇਹ ਰੇਡ ਇੰਸਪੈਕਟਰ ਕੈਲਾਸ਼ ਦੀ ਅਗਵਾਈ 'ਚ ਕੀਤੀ ਗਈ ਤੇ ਕੋਠੀ ਦੇ ਕੌਨੇ-ਕੌਨੇ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਕੋਠੀ 'ਚੋਂ ਕੁਝ ਵੀ ਨਾ ਮਿਲਣ 'ਤੇ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਪੁਲਿਸ ਕਰੀਬ ਇਕ ਘੰਟਾ ਉਨ੍ਹਾਂ ਦੀ ਕੋਠੀ 'ਚ ਰਹੀ। ਦੱਸਣਯੋਗ ਹੈ ਕਿ ਡਰੱਗ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਦੀ ਪੰਜਾਬ ਤੇ ਹਾਈ ਕੋਰਟ 'ਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਕਰ ਰਹੀ ਹੈ।

More News

NRI Post
..
NRI Post
..
NRI Post
..