PSTET ਦਾ ਪੇਪਰ ਦੂਜੀ ਵਾਰ ਹੋਇਆ ਮੁਲਤਵੀ, ਸਿੱਖਿਆ ਵਿਭਾਗ ਹੁਣ ਇੰਨੀ ਤਾਰੀਕ ਨੂੰ ਲਵੇਗਾ ਪ੍ਰੀਖਿਆ

by mediateam

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ (PSTET) ਮੁਲਤਵੀ ਕਰ ਦਿੱਤੀ ਹੈ। ਪਹਿਲਾਂ ਇਹ ਪ੍ਰੀਖਿਆ 22 ਦਸੰਬਰ 2019 ਨੂੰ ਹੋਣੀ ਸੀ ਪਰ ਉਮੀਦਵਾਰਾਂ ਨੇ ਪ੍ਰੀਖਿਆ ਕੇਂਦਰਾਂ ਦੀ ਦੂਰੀ ਦਾ ਰੌਲ਼ਾ ਪਾ ਦਿੱਤਾ ਜਿਸ ਕਰ ਕੇ ਪੇਪਰ ਮੁਲਤਵੀ ਕਰ ਦਿੱਤਾ ਗਿਆ। ਪ੍ਰੀਖਿਆ ਦੀ ਦੁਬਾਰਾ ਤਾਰੀਕ 5 ਜਨਵਰੀ ਐਲਾਨੀ ਗਈ ਜਿਸ ਵਿਚ ਹੁਣ ਪ੍ਰਸ਼ਾਸਨਿਕ ਗ਼ਲਤੀ ਚੱਲਦਿਆਂ ਫੇਰਬਦਲ ਕਰ ਦਿੱਤਾ ਗਿਆ ਹੈ। ਪ੍ਰੀਖਿਆ ਦੀ ਨਵੀਂ ਤਾਰੀਕ ਹੁਣ 19 ਜਨਵਰੀ ਐਲਾਨੀ ਗਈ ਹੈ। ਪ੍ਰਬੰਧਕੀ ਊਣਤਾਈਆਂ ਦੇ ਵੱਡੇ ਮਾਮਲੇ ਨੂੰ ਭਾਂਪਦਿਆਂ ਇਸ ਕੰਮ ਦਾ ਭਾਰ ਡਾਇਰੈਕਟਰ ਕੰਪਿਊਟਰਜ਼ ਸਕੂਲ ਸਿੱਖਿਆ ਬੋਰਡ ਕੋਲੋਂ ਵਾਪਸ ਲੈ ਲਿਆ ਗਿਆ ਹੈ।

ਹੁਣ ਇਸ ਕੰਮ ਲਈ ਕਿਸੇ ਹੋਰ ਅਫਸਰ ਨੂੰ ਤਾਇਨਾਤ ਕੀਤਾ ਜਾਵੇਗਾ।

ਬੋਰਡ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਉਮੀਦਵਾਰਾਂ ਨੂੰ ਜਾਰੀ ਹੋਏ ਰੋਲ ਨੰਬਰ 'ਰੈਨਡਮਆਈਜ਼' ਨਹੀਂ ਸਨ, ਜਿਸ ਕਰ ਕੇ ਪ੍ਰੀਖਿਆ ਵਿਚ ਨਕਲ ਹੋਣ ਦੇ ਆਸਾਰ ਵੱਧ ਗਏ ਸਨ। ਜਾਰੀ ਕੀਤੇ ਗਏ ਰੋਲ ਨੰਬਰ ਬਿਨੈ-ਪੱਤਰੀ ਦੀ ਲੜੀ ਅਨੁਸਾਰ ਹੀ ਜਾਰੀ ਕਰ ਦਿੱਤੇ ਗਏ ਜਿਸ ਦੀ ਘੋਖ ਕਰਨ ਤੋਂ ਬਾਅਦ ਪ੍ਰੀਖਿਆ ਮੁੜ ਮੁਲਤਵੀ ਕਰ ਦਿੱਤੀ ਗਈ। ਪੰਜਾਬ ਸਕੂਲ ਸਿੱਖਿਆ ਬੋਰਡ ਹੁਣ 15 ਜਨਵਰੀ ਤਕ ਉਮੀਦਵਾਰਾਂ ਨੂੰ ਨਵੇਂ ਸਿਰੇ ਤੋਂ ਰੋਲ ਨੰਬਰ ਜਾਰੀ ਕਰੇਗਾ ਜਿਹੜੇ ਕਿ ਪੀਟੀਈਟੀ-2018 ਦੀ ਵੈੱਬਸਾਈਟ ਲਾਗਇੰਨ ਕਰ ਕੇ ਡਾਊਨਲੋਅਡ ਕੀਤੇ ਜਾਣਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..