ਮੇਰਾ ਬੇਟਾ ਨਿਰਦੋਸ਼ ਹੈ : ਅਜੇ ਮਿਸ਼ਰਾ

by vikramsehajpal

ਲਖਨਊ (ਦੇਵ ਇੰਦਰਜੀਤ) : ਲਖੀਮਪੁਰ ਖੀਰੀ ਘਟਨਾ ’ਤੇ ਮਾਮਲਾ ਦਿਨੋਂ-ਦਿਨ ਗਰਮ ਹੁੰਦਾ ਨਜ਼ਰ ਆ ਰਿਹਾ ਹੈ। ਇਕ ਪਾਸੇ ਜਿੱਥੇ ਵਿਰੋਧੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ਉਥੇ ਹੀ ਆਸ਼ੀਸ਼ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਇਸ ’ਤੇ ਹੁਣ ਖੁਦ ਮੰਤਰੀ ਅਜੇ ਮਿਸ਼ਰਾ ਦਾ ਬਿਆਨ ਸਾਹਮਣੇ ਆਇਆ ਹੈ।

ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਕੱਲ੍ਹ ਯਾਨੀ ਸ਼ਨੀਵਾਰ ਨੂੰ ਹਾਜ਼ਰ ਹੋਵੇਗਾ ਅਤੇ ਮਾਮਲੇ ’ਚ ਪੁਲਸ ਦਾ ਸਹਿਯੋਗ ਵੀ ਕਰੇਗਾ। ਉਹ ਕਿਤੇ ਦੌੜਿਆ ਨਹੀਂ, ਉਹ ਨਿਰਦੋਸ਼ ਹੈ, ਅੱਜ ਉਸ ਦੀ ਸਿਹਤ ਠੀਕ ਨਹੀਂ ਸੀ, ਸ਼ਨੀਵਾਰ ਨੂੰ ਉਹ ਸਬੂਤਾਂ ਦੇ ਨਾਲ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਵੇਗਾ। ਜਾਂਚ ਹੋਣ ਦਿਓ, ਸੱਚ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵ ਅਸਤੀਫੇ ਦੀ ਮੰਗ ਨੂੰ ਲੈ ਕੇ ਅਜੇ ਮਿਸ਼ਰਾ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਹੀ ਹੈ ਅਸਤੀਫਾ ਮੰਗਣਾ।

ਮੇਰਾ ਬੇਟਾ ਉਸ ਘਟਨਾ ’ਚ ਸ਼ਾਮਲ ਨਹੀਂ ਸੀ। ਕਿਸੇ ਵੀ ਵੀਡੀਓ ’ਚ ਉਸ ਦਾ ਜ਼ਿਕਰ ਨਹੀਂ ਹੈ। ਉਹ ਦੰਗਲ ਦਾ ਸੰਚਾਲਨ ਕਰ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਭੇਸ ’ਚ ਸ਼ਰਾਰਤੀ ਅਨਸਰਾਂ ਨੇ ਲੋਕਾਂ ਨਾਲ ਕੁੱਟਮਾਰ ਕੀਤੀ। ਜੇਕਰ ਮੇਰਾ ਬੇਟਾ ਮੌਕੇ ’ਤੇ ਹੁੰਦਾ ਤਾਂ ਉਸ ਨੂੰ ਵੀ ਮਾਰਿਆ ਜਾਂਦਾ।

ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਹੁਣ ਆਪਣੇ ਘਰ ਬੈਠਾ ਹੋਇਾ ਹੈ। ਜਿਸ ਨੇ ਉਸ ਨੂੰ ਮਿਲਣਾ ਹੈ, ਜਾ ਕੇ ਮਿਲੇ, ਨੋਟਿਸ ਦਾ ਜਵਾਬ ਅਸੀ ਦਿੱਤਾ ਹੈ। ਅੱਜੇ ਵੀ ਜੋ ਪ੍ਰਕਿਰਿਆ ਹੋਵੇਗੀ, ਉਸ ਵਿਚ ਪੂਰਾ ਸਹਿਯੋਗ ਕਰਾਂਗੇ। ਮੇਰੇ ਮੰਤਰੀ ਹੁੰਦੇ ਹੋਏ ਵੀ ਮੇਰੇ ਬੇਟੇ ’ਤੇ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ।

ਭਾਜਪਾ ਦੀ ਸਰਕਾਰ ’ਚ ਨਿਆਂ ਹੁੰਦਾ ਹੈ। ਜਿੰਨੇ ਵੱਡੇ ਅਹੁਦੇ ’ਤੇ ਹਾਂ, ਕੋਈ ਹੋਰ ਨੇਤਾ ਹੁੰਦਾ ਤਾਂ ਮੁਕੱਦਮਾ ਦਰਜ ਨਹੀਂ ਹੁੰਦਾ। ਇਹ ਭਾਜਪਾ ਦੀ ਸਰਕਾਰ ਹੈ, ਸਾਰਿਆਂ ਲਈ ਸਮਾਨ ਕਾਨੂੰਨ ਹੈ।