ਨਾਰਕੋਟਿਸ ਸੈੱਲ ਨੇ ਗੈਂਗਸਟਰਾਂ ਨਾਲ ਸਬੰਧ ਤੇ ਡਰੱਗ ਤਸਕਰੀ ਦੇ ਮਾਮਲੇ ‘ਚ ਮਹਿਲਾ ASI ਨੂੰ ਕੀਤਾ ਗ੍ਰਿਫ਼ਤਾਰ

by mediateam

ਪਟਿਆਲਾ (ਇੰਦਰਜੀਤ ਸਿੰਘ) : ਨਾਰਕੋਟਿਸ ਸੈੱਲ ਨੇ ਗੈਂਗਸਟਰਾਂ ਨਾਲ ਸਬੰਧ ਤੇ ਡਰੱਗ ਤਸਕਰੀ ਦੇ ਮਾਮਲੇ 'ਚ ਇਕ ਮਹਿਲਾ ਏਐੱਸਆਈ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਤਰਨਤਾਰਨ ਦੇ ਪੱਟੀ ਨਾਰਕੋਟਿਕਸ ਸੈੱਲ ਵੱਲੋਂ ਇਸ ਮਹਿਲਾ ਅਫ਼ਸਰ ਨੂੰ 50 ਗ੍ਰਾਮ ਹੈਰੋਇਨ ਤੇ ਕੰਡੇ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਹਿਲਾ ਏਐੱਸਆਈ ਦੇ ਪੱਟੀ ਵਾਸੀ ਨਿਸ਼ਾਨ ਸਿੰਘ ਦੇ ਨਾਲ ਸਬੰਧ ਸਨ ਤੇ ਉਸ ਨਾਲ ਮਿਲ ਕੇ ਹੀ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ। 

ਇਸ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਾਰਕੋਟਿਕਸ ਸੈੱਲ ਵੱਲੋਂ ਉਕਤ ਕਾਰਵਾਈ ਕੀਤੀ ਗਈ ਹੈ, ਨਾਲ ਹੀ ਉਨ੍ਹਾਂ ਵੱਲੋਂ ਥਾਣਾ ਅਰਬਨ ਸਟੇਟ ਮੁਖੀ ਖ਼ਿਲਾਫ਼ ਵਿਭਾਗੀ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਏਐੱਸਆਈ ਰੇਣੂ ਬਾਲਾ ਥਾਣਾ ਅਰਬਨ ਸਟੇਟ ਵਿਖੇ ਤਾਇਨਾਤ ਸੀ ਜਿਸ ਦਾ ਪਤੀ ਤੇ ਤਿੰਨ ਹੋਰ ਰਿਸ਼ਤੇਦਾਰ ਪੁਲਿਸ ਵਿਭਾਗ 'ਚ ਹੀ ਤਾਇਨਾਤ ਹਨ। 

ਰੇਣੂ ਵਾਲਾ ਪਿਛਲੇ ਕੁਝ ਦਿਨਾਂ ਤੋਂ ਛੁੱਟੀ ਤੇ ਚੱਲ ਰਹੀ ਸੀ ਜਿਸ ਨੂੰ ਮੰਗਲਵਾਰ ਦੀ ਸਵੇਰ ਪੁਲਿਸ ਨੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਰੇਣੂ ਬਾਲਾ ਦੇ ਪੱਟੀ ਵਾਸੀ ਨਿਸ਼ਾਨ ਸਿੰਘ ਨਾਲ ਪਿਛਲੇ ਦੋ ਸਾਲ ਤੋਂ ਜਾਣ-ਪਛਾਣ ਸੀ ਅਤੇ ਦੋਵੇਂ ਅਕਸਰ ਮਿਲਦੇ ਵੀ ਸਨ। ਸੂਤਰਾਂ ਅਨੁਸਾਰ ਏਐੱਸਆਈ ਰੇਣੂ ਬਾਲਾ ਵੱਲੋਂ ਦਿੱਲੀ ਤੋਂ ਹਰਮਨ ਲੈ ਕੇ ਨਿਸ਼ਾਨ ਸਿੰਘ ਨੂੰ ਸਪਲਾਈ ਕੀਤੀ ਜਾਂਦੀ ਸੀ ਜਿਸ ਦੀ ਪਿਛਲੇ ਸਮੇਂ ਤੋਂ ਨਾਰਕੋਟਿਕਸ ਵੱਲੋਂ ਪੜਤਾਲ ਵੀ ਕੀਤੀ ਜਾ ਰਹੀ ਸੀ।

More News

NRI Post
..
NRI Post
..
NRI Post
..