ਮਹਿੰਗਾਈ ਨੂੰ ਲੈ ਕੇ ਕਾਂਗਰਸ ਦਾ ਹੱਲਾ ਬੋਲ, ਪ੍ਰਦਰਸ਼ਨ ‘ਚ ਪਹੁੰਚੇ ਨਵਜੋਤ ਸਿੰਘ ਸਿੱਧੂ

by jaskamal

ਨਿਊਜ਼ ਡੈਸਕ : ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕਾਂਗਰਸ ਦੇਸ਼ ਭਰ 'ਚ ਪ੍ਰਦਰਸ਼ਨ ਕਰ ਰਹੀ ਹੈ ਤੇ ਇਸੇ ਦੌਰਾਨ ਹੁਣ ਇਸ ਮਹਿੰਗਾਈ ਪ੍ਰਦਰਸ਼ਨ ਵਿਚ ਕਈ ਵੱਡੇ ਸਿਆਸਤਦਾਨ ਵੀ ਸ਼ਾਮਿਲ ਹੋ ਗਏ ਹਨ। ਕਾਂਗਰਸ ਦੇ ਸਾਰੇ ਸੰਸਦ ਮੈਂਬਰ ਸਵੇਰੇ 9 ਵਜੇ ਵਿਜੇ ਚੌਂਕ ਵਿਖੇ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮਿਲੀ ਜਾਣਕਰੀ ਮੁਤਾਬਕ ਕਾਂਗਰਸ ਵਲੋਂ ਮਹਿੰਗਾਈ ਨੂੰ ਲੈ ਕੇ ਹੋ ਰਹੇ ਇਸ ਹੰਗਾਮੇ ਵਿੱਚ ਰਾਹੁਲ ਗਾਂਧੀ ਸ਼ਾਮਲ ਹੋਏ ਤੇ ਉਸ ਬਾਅਦ ਅੰਮ੍ਰਿਤਸਰ 'ਚ ਹੋ ਰਹੇ ਮਹਿੰਗਾਈ ਪ੍ਰਦਰਸ਼ਨ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ। ਇਸ ਦੇ ਨਾਲ ਹੀ ਸੋਨੀਆ ਗਾਂਧੀ ਦੇ ਸ਼ਾਮਲ ਹੋਣ ਬਾਰੇ ਹਾਲੇ ਰੁੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੱਸਣਯੋਗ ਇਹ ਹੈ ਕਿ ਕਾਂਗਰਸ ਵੱਲੋਂ ਇਸ ਮੌਕੇ ਅੰਮ੍ਰਿਤਸਰ ਦੇ ਹਾਲ ਬਜ਼ਾਰ ਵਿੱਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਨਵਜੋਤ ਸਿੰਘ ਸਿੱਧੂ ਮੁੱਖ ਤੌਰ ’ਤੇ ਪੁੱਜੇ ਅਤੇ ਆਪਣਾ ਗੁੱਸਾ ਕੱਢਿਆ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਤੇ ਕਿਹਾ ਕਿ' 'ਇਹ ਵਿਸ਼ਵਾਸ ਦੀ ਲੜਾਈ ਹੈ, ਮਹਿੰਗਾਈ ਦਿਨੋ-ਦਿਨ ਵੱਧ ਰਹੀ ਹੈ, 90 ਫੀਸਦੀ ਭਾਰਤੀ ਲੋਕ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, MSP 35% ਵਧੀ, ਦਾਲਾਂ ਦੀ ਕੀਮਤ ਵੀ ਵਧ ਰਹੀ ਹੈ, ਤੇਲ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ ਪਰ ਤਨਖਾਹ ਉਹੀ ਹੈ, ਗਰੀਬ ਆਦਮੀ ਕਿੱਥੇ ਜਾਵੇ?'