ਨਿਊਜ਼ ਡੈਸਕ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ 'ਚ ਸੋਮਵਾਰ ਨੂੰ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ (ਆਈਈਡੀ) 'ਚ ਹੋਏ ਧਮਾਕੇ 'ਚ ਇਕ ਆਈਟੀਬੀਪੀ ਜਵਾਨ ਸ਼ਹੀਦ ਹੋ ਗਿਆ ਤੇ ਇਕ ਹੌਲਦਾਰ ਜ਼ਖ਼ਮੀ ਹੋ ਗਿਆ। ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਸੋਨਪੁਰ ਥਾਣੇ ਹੇਠ ਆਉਂਦੇ ਸੋਨਪੁਰ ਤੇ ਢੋਂਡਰੀਬੇੜਾ ਪਿੰਡਾਂ ਵਿਚਾਲੇ ਵਿਛਾਈ ਗਈ ਬਾਰੂਦੀ ਸੁਰੰਗ 'ਚ ਧਮਾਕਾ ਹੋਣ ਕਾਰਨ ਏਐਸਆਈ ਰਾਜੇਂਦਰ ਸਿੰਘ ਸ਼ਹੀਦ ਹੋ ਗਿਆ ਤੇ ਹੌਲਦਾਰ ਮਹੇਸ਼ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਆਈਟੀਬੀਪੀ ਦੀ 53ਵੀਂ ਬਟਾਲੀਅਨ ਦੀ ਟੀਮ ਨੂੰ ਸੋਨਪੁਰ ਅਤੇ ਢੋਂਡਰੀਬੇੜਾ ਪਿੰਡਾਂ ਵਿਚਾਲੇ ਸੜਕ ਬਣਾਉਣ ਦੇ ਕੰਮ ਦੀ ਸੁਰੱਖਿਆ ਲਈ ਸੋਮਵਾਰ ਸਵੇਰੇ ਭੇਜਿਆ ਗਿਆ ਸੀ।



