ਸਟੱਡੀ – ਪਾਰਟਨਰ ਨੂੰ ਅਣਦੇਖਾ ਕਰੋ ਰਿਸ਼ਤਾ ਹੋਵੇਗਾ ਗੂੜਾ

by mediateam

ਮੀਡੀਆ ਡੈਸਕ ,  01 ਜੂਨ , ਰਣਜੀਤ ਕੌਰ ( NRI MEDIA )

'ਜਰਨਲ ਆਫ ਪਰਸਨੈਲਿਟੀ ਐਂਡ ਸੋਸ਼ਲ ਸਾਇਕੋਲੋਜੀ' ਵਿਚ ਪਬਲਿਸ਼ ਇਕ ਰਿਸਰਚ ਦੇ ਅਨੁਸਾਰ ਪਤੀ ਜਾਂ ਪਤਨੀ ਦੀਆਂ ਮੰਗਾਂ ਨੂੰ ਅਣਦੇਖਾ ਕਰਨਾ ਰਿਸ਼ਤੇ ਵਿਚ ਫਾਇਦੇਮੰਦ ਸਾਬਿਤ ਹੋ ਸਕਦਾ ਹੈ , ਇਹ ਹੈਰਾਨੀ ਵਾਲੀ ਗੱਲ ਹੈ ਪਰ ਗਰੀਬ ਜੋੜਿਆ ਵਿਚ ਇਹ ਫਾਇਦੇਮੰਦ ਪਰ ਅਮੀਰ ਜੋੜਿਆ ਵਿਚ ਇਹ ਨੁਕਸਾਨਦਾਇਕ ਹੋ ਸਕਦਾ ਹੈ , ਰੋਸ ਅਤੇ ਉਸਦੇ ਸਹਿਕਰਮੀਆਂ ਨੇ ਇਕ ਗੱਲ ਨੋਟਿਸ ਕੀਤੀ ਕਿ ਮੰਗ ਅਤੇ ਰੱਦ ਵਿਵਹਾਰ ਤੇ ਕੀਤੀਆ ਪਿਛਲੀ ਸਾਰੀਆ ਸਟੱਡੀਜ਼ ਖਾਸ ਤੌਰ ਤੇ ਗੋਰੇ ਅਤੇ ਮਿਡਲ ਕਲਾਸ ਦੇ ਜੋੜਿਆ ਤੇ ਹੀ ਕੀਤੀਆ ਗਈਆਂ ਜਿਸ ਦਾ ਨਤੀਜਾ ਇਹੀ ਸੀ ਕਿ ਇਹ ਆਮ ਵਿਵਹਾਰ ਕਈਆ ਵਿਚ ਫਾਇਦੇਮੰਦ ਪਰ ਕਈ ਜੋੜਿਆ ਵਿਚ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ।


ਰੋਸ ਅਤੇ ਉਦੀ ਟੀਮ ਇਹ ਦੇਖਣਾ ਚਾਹੁੰਦੇ ਸਨ ਕਿ ਕਿਹੜੇ ਤੱਥਾਂ ਕਾਰਨ ਇਹ ਪ੍ਰਭਾਵ ਵਖਰੇ ਹੋ ਸਕਦੇ ਹਨ ਇਸ ਲਈ ਓਹਨਾ ਨੇ ਜਿਆਦਾ ਨਸਲੀ ਅਤੇ ਵਖਰੀ ਵਖਰੀ ਜਾਤੀ ਦੇ ਜੋੜਿਆ ਉਪਰ ਸਟੱਡੀ ਕਰਨ ਦਾ ਫੈਸਲਾ ਕੀਤਾ ਅਤੇ ਇਸਦੀ ਵੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਰਿਸ਼ਤੇ ਦੀ ਸੰਤੁਸ਼ਟੀ ਵਿਚ ਸਮਾਜਕ ਅਤੇ ਆਰਥਿਕ ਸਟੇਟਸ ਕੀ ਭੂਮਿਕਾ ਨਿਭਾਉਂਦੇ ਹਨ।

ਖੋਜ ਕਰਤਾਵਾਂ ਨੇ ਵਖਰੇ ਵਖਰੇ ਜੋੜਿਆ ਤੇ ਦੋ ਪ੍ਰਯੋਗ ਕੀਤੇ ਜਿਸ ਵਿਚ ਪਤਨੀ ਓਹ ਪਾਰਟਨਰ ਸੀ ਜੋਂ ਮੰਗ ਕਰਦੀ ਹੈ ਅਤੇ ਪਤੀ ਓਹ ਪਾਰਟਨਰ ਰਖਿਆ ਗਿਆ ਜੋਂ ਮੰਗ ਨੂੰ ਰੱਦ ਕਰਦਾ ਹੈ , ਇਹ ਪ੍ਰਯੋਗ 18 ਮਹੀਨੇ ਲਈ ਕੀਤਾ ਗਿਆ ਪਹਿਲੇ ਪ੍ਰਯੋਗ ਵਿੱਚ 515 ਜੋੜੇ ਸ਼ਾਮਲ ਸਨ ਜਿਨ੍ਹਾਂ ਦੇ ਬੱਚੇ ਸਨ ਜਾਂ ਫੇਰ ਬੱਚਾ ਹੋਣ ਵਾਲਾ ਸੀ।ਅਤੇ 40% ਗ਼ਰੀਬੀ ਰੇਖਾ ਤੇ ਜਾਂ ਗ਼ਰੀਬੀ ਰੇਖਾ ਤੋ ਹੇਠਾਂ ਸਨ। ਰਿਸਰਚ ਟੀਮ ਨੇ ਉਨ੍ਹਾਂ ਕੋਲੋ ਹਰ ਇਕ ਪਾਰਟਨਰ ਕੋਲੋ ਇਹ ਪੁੱਛਿਆ ਕਿ ਉਹ ਆਪਣੇ ਵਿਚ ਕਿ ਬਦਲਣਾ ਚਾਹੁੰਦੇ ਹਨ ਜਾ ਫੇਰ ਰਿਸ਼ਤੇ ਵਿਚ ਸਹਿਮਤੀ ਨਾ ਹੋਣ ਦੇ ਟੋਪਿਕ ਤੇ ਵਿਚਾਰ ਕੀਤਾ ਗਿਆ।

ਨਤੀਜੇ ਵਿਚ ਇਹ ਸਾਹਮਣੇ ਆਇਆ ਕਿ ਘਟ ਆਰਥਿਕ ਸ੍ਰੋਤ ਵਾਲੇ ਰਿਸ਼ਤੇ ਵਿਚ ਮੰਗ ਅਤੇ ਰੱਦ ਦਾ ਵਿਵਹਾਰ ਇਹਨਾਂ 18 ਮਹੀਨਿਆ ਵਿਚ ਸੰਤੁਲਨ ਵਿਚ ਸੀ ਅਮੀਰ ਜੋੜਿਆ ਨਾਲੋ ਜਿਨਾ ਵਿਚ ਉਸ ਸਮੇਂ ਦੌਰਾਨ ਰਿਸ਼ਤੇ ਵਿੱਚ ਸੰਤੁਸ਼ਟੀ ਘਟ ਸੀ , ਦੂਸਰਾ ਪ੍ਰਯੋਗ 414 ਨਵੇਂ ਵਿਆਹੇ ਜੋੜਿਆਂ ਤੇ 27 ਮਹੀਨਿਆ ਲਈ ਕੀਤਾ ਗਿਆ ਅਤੇ ਰਿਸਰਚ ਟੀਮ ਚਾਰ ਵਾਰੀ ਇਹਨਾਂ ਜੋੜਿਆ ਦੇ ਘਰ ਗਈ ਅਤੇ ਇਕੋ ਜਿਹੇ ਸਵਾਲ ਪੁੱਛੇ ਜੋਂ ਕਿ ਪਹਿਲੇ ਪ੍ਰਯੋਗ ਵਿੱਚ ਪੁੱਛੇ ਗਏ ਸਨ।

ਇਸ ਵਿਚ ਟੀਮ ਨੂੰ ਪਤਾ ਲੱਗਾ ਕਿ ਇਹਨਾਂ 27 ਮਹੀਨਿਆ ਵਿਚ ਓਹਨਾ ਨੂੰ ਜਿਆਦਾ ਅਸੰਤੁਸ਼ਟੀ ਹੋਈ ਜਦੋਂ ਪਤੀ ਨੇ ਪਤਨੀ ਦੀਆ ਘਟ ਮੰਗਾ ਰੱਦ ਕੀਤੀਆ ,ਦੂਸਰੇ ਪ੍ਰਯੋਗ ਦਾ ਨਤੀਜਾ ਪਹਿਲੇ ਪ੍ਰਯੋਗ ਦੀ ਤਰਾ ਵਧੀਆ ਨਹੀਂ ਸੀ ਕਿਉਂਕਿ ਸ਼ਾਇਦ ਉਹ ਸਾਰੇ ਜੋੜੇ ਨਵੇਂ ਵਿਆਹੇ ਹੋਏ ਸਨ ਜਦਕਿ ਪਹਿਲੇ ਪ੍ਰਯੋਗ ਵਾਲੇ ਜੋੜੇ ਘਟੋ ਘਟ ਪੰਜ ਸਾਲ ਤੋ ਵਿਆਹੇ ਹੋਏ ਸਨ ,ਰਿਸਰਚ ਵਿਚ ਅਲਗ ਅਲਗ ਜੋੜੇ ਦਾ ਇਸਤੇਮਾਲ ਕਰਨਾ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਦੇ ਵਖਰੇ ਹਾਲਾਤਾਂ ਕਾਰਨ ਨਤੀਜੇ ਵਖਰੇ ਵਖਰੇ ਹੋ ਸਕਦੇ ਹਨ।

More News

NRI Post
..
NRI Post
..
NRI Post
..