ਟੋਰਾਂਟੋ , 01 ਜੂਨ ( NRI MEDIA )
ਐੱਨ ਡੀ ਪੀ ਨੇਤਾ ਜਗਮੀਤ ਸਿੰਘ ਨੇ ਟੋਰਾਂਟੋ ਵਿਚ ਸੀ ਯੂ ਪੀ ਈ ਓਨਟਾਰੀਓ ਦੇ ਸੰਮੇਲਨ ਵਿਚ ਇਕਠੇ ਹੋਏ ਲੋਕਾਂ ਨੂੰ ਆਪਣੀ ਪਾਰਟੀ ਦੀ ਜਲਵਾਯੂ ਯੋਜਨਾ 'ਕੈਨੇਡੀਅਨ ਨਿਊ ਡੀਲ' ਦੀ ਇਕ ਝਾਤ ਪੇਸ਼ ਕੀਤੀ ਜਿਸ ਨੂੰ ਪਾਰਟੀ ਵੱਲੋ ਸ਼ੁਕਰਵਾਰ ਨੂੰ ਰਸਮੀ ਤੌਰ ਤੇ ਪੇਸ਼ ਕੀਤਾ ਜਾਣਾ ਸੀ , ਉਨਾਂ ਨੇ ਯੋਜਨਾ ਦੇ ਕੁਛ ਖਾਸ ਤੱਥ ਪੇਸ਼ ਕੀਤੇ ਜਿਸ ਵਿਚ ਜਨਤਕ ਫੰਡਾਂ ਵਾਲੇ ਰਾਸ਼ਟਰੀ ਊਰਜਾ ਰੇਟਰੋਫਿਕ ਪ੍ਰੋਗਰਾਮ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਲਈ ਗ੍ਰੀਨ ਨਿਵੇਸ਼ ਕਰਨਾ ਵੀ ਸ਼ਾਮਲ ਹੈ।
ਸਿੰਘ ਦੇ ਭਾਸ਼ਣ ਤੋ ਇਹ ਸਪਸ਼ਟ ਨਹੀਂ ਸੀ ਕਿ ਕੀ ਇਹ ਯੋਜਨਾ ਦਾ ਨਾਮ 'ਗ੍ਰੀਨ ਨਿਊ ਡੀਲ' ਦੇ ਬਾਰੇ ਹੈ ਜਾ ਨਹੀ ਜੋਂ ਕਿ ਨਾਲ ਹੀ ਵਿਚ ਯੂ ਐੱਸ ਦੇ ਡੇਮੋਕ੍ਰੇਟਿਕ ਪ੍ਰਤੀਨਿਧੀ ਅਲੈਕਸ ਜੈਂਨਡਰੀਆ ਓਕਾਸਿਓ ਕੋਰਟੇਜ਼ ਦੁਆਰਾ ਪ੍ਰਸਿੱਧ ਕੀਤੀ ਗਈ ਜਲਵਾਯੂ ਦੇ ਟਕਰਾਅ ਲਈ ਆਰਥਿਕ ਉਤਸ਼ਾਹ ਵਾਲੀ ਰਣਨੀਤੀ ਹੈ , ਸਿੰਘ ਨੇ ਕਿਹਾ ਕਿ ਜੇਕਰ ਉਹ ਚੁਣੇ ਗਏ ਤਾਂ ਐੱਨ ਡੀ ਪੀ 2050 ਤਕ ਕੈਨੇਡਾ ਦੀ ਹਰ ਇਕ ਇਮਾਰਤ ਲਈ ਬੋਲਡ ਊਰਜਾ ਕੁਸ਼ਲਤਾ ਰੇਟ੍ਰੋਫਿਕ ਪ੍ਰੋਗਰਾਮ ਲਾਂਚ ਕਰੇਗੀ।
ਉਨਾਂ ਅੱਗੇ ਕਿਹਾ ਕਿ ਘਰਾ ਦੇ ਮਾਲਕ ਫੈਡਰਲ ਸਰਕਾਰ ਫੰਡ ਦੇ ਘਟ ਵਿਆਜ ਵਾਲੇ ਲੋਨ ਲੈਕੇ ਨਵੇਂ ਸੋਲਰ ਪੈਨਲ, ਨਵੀਆ ਖਿੜਕੀਆਂ ਅਤੇ ਊਰਜਾ ਬਚਾਉਣ ਵਾਲੇ ਉਪਕਰਨਾਂ ਨੂੰ ਖਰੀਦਣ ਅਤੇ ਸਥਾਪਿਤ ਕਰਨ ਦੇ ਯੋਗ ਹੋਣਗੇ ਅਤੇ ਅਨੁਮਾਨ ਹੈ ਕਿ ਇਸ ਯੋਜਨਾ ਨਾਲ ਪਰਿਵਾਰ ਸਲਾਨਾ 900 ਡਾਲਰ ਬਚਾ ਸਕਦੇ ਹਨ ,ਫੈਡਰਲ ਸਰਕਾਰ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਵੇਂ ਢਾਂਚੇ, ਪੁਰਾਣੀਆ ਸਰਕਾਰੀ ਇਮਾਰਤਾਂ ਅਤੇ ਪੁਰਾਣੇ ਘਰਾ ਦੇ ਘਟ ਕਾਰਬਨ ਨਿਕਾਸ ਦੇ ਮਿਆਰਾ ਦੀ ਪਾਲਣਾ ਕੀਤੀ ਜਾਵੇ , ਉਹਨਾਂ ਦਸਿਆ ਕਿ ਗ੍ਰੀਨ ਹਾਊਸ ਗੈਸਾਂ ਦੇ ਐਮੀਸ਼ਨ ਲਈ ਇਮਾਰਤਾ ਤੀਜੇ ਨੰਬਰ ਤੇ ਹਨ।
ਸਿੰਘ ਨੇ ਕਿਹਾ ਕਿ ਇਸ ਯੋਜਨਾ ਨਾਲ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਓਹਨਾ ਨੇ ਮਜ਼ਦੂਰ ਯੂਨੀਅਨ ਕਨਵੈਨਸ਼ਨ ਨੂੰ ਕਿਹਾ ਕਿ ਇਹ ਆਪਣੇ ਕਰਮਚਾਰੀਆ ਅਤੇ ਭਾਈਚਾਰੇ ਨੂੰ ਪਿੱਛੇ ਨਹੀਂ ਛੱਡ ਸਕਦੇ , ਦੋ ਹਫ਼ਤੇ ਪਹਿਲਾ ਕੈਨੇਡਾ ਦੀ ਗ੍ਰੀਨ ਪਾਰਟੀ ਨੇ ਆਪਣੀ ਜਲਵਾਯੂ ਯੋਜਨਾ ਜਾਰੀ ਕੀਤੀ ਸੀ ਜੋਂ ਕਿ ਕੈਨੇਡਾ ਦੇ ਗੈਸ ਨਿਕਾਸ ਘਟਾਉਣ ਦੇ ਟੀਚਿਆਂ ਦਾ ਵਾਅਦਾ ਕਰਦੀ ਹੈ , ਕੰਸਰਵੇਟਿਵ ਲੀਡਰ ਐਂਡ ਰਿਊ ਸ਼ੀਅਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 21 ਜੂਨ ਨੂੰ ਗਰਮੀਆਂ ਵਧਣ ਤੋ ਪਹਿਲਾ ਆਪਣੀ ਯੋਜਨਾ ਹਾਊਸ ਆਫ ਕਾਮਨਜ਼ ਦੇ ਸਾਹਮਣੇ ਪੇਸ਼ ਕਰੇਗੀ।



