ਸਿਰਫ ਭਾਰਤ ਹੀ ਨਹੀਂ , ਹੋਰ ਵੀ ਕਈ ਦੇਸ਼ ਮਨਾਉਂਦੇ ਨੇ ਦਿਵਾਲੀ

by simranofficial

(ਐਨ .ਆਰ. ਆਈ .ਮੀਡਿਆ ): - ਸਿਰਫ ਭਾਰਤ ਹੀ ਨਹੀਂ , ਹੋਰ ਵੀ ਕਈ ਦੇਸ਼ ਨੇ ਜੋ ਦਿਵਾਲੀ ਮਨਾਉਂਦੇ ਨੇ , ਜੀ ਹਾਂ ਦਿਵਾਲੀ ਦਾ ਤਿਉਹਾਰ ਭਾਰਤ ਦੇ ਸਾਰੇ ਹੀ ਤਿਉਹਾਰਾਂ ਤੋਂ ਇਕ ਅਹਿਮ ਅਤੇ ਵੱਡੇ ਪੱਧਰ ਤੇ ਮਨਾਇਆ ਜਾਨ ਵਾਲਾ ਤਿਓਹਾਰ ਹੈ ,ਭਾਰਤ ਤੋਂ ਇਲਾਵਾ ਦੱਸ ਦੇਸ਼ ਅਜਿਹੇ ਨੇ ਜਿੱਥੇ ਦਿਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ |

ਸੱਭ ਤੋਂ ਪਹਿਲਾ ਗੱਲ ਕਰਦੇ ਹਾਂ ਕੈਨਡਾ ਦੀ ਜਿੱਥੇ ਪੰਜਾਬੀ ਵੱਡੀ ਮਾਤਰਾ ਚ ਵੱਸੇ ਹੋਏ ਨੇ , ਇਹੀ ਕਾਰਨ ਹੈ ਕਿ ਇਸਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ | ਇਥੇ ਵੀ ਦਿਵਾਲੀ ਭਾਰਤੀਆਂ ਦੇ ਵਲੋਂ ਧੂਮ ਧਾਮ ਨਾਲ ਮਨਾਈ ਜਾਂਦੀ ਹੈ |

ਸ੍ਰੀ ਲੰਕਾ
ਸ੍ਰੀ ਲੰਕਾ ਚ ਵੀ ਭਰਤੀਆਂ ਦਾ ਇੱਕ ਵੱਡਾ ਇਕੱਠ ਹੈ , ਇਥੇ ਹਿੰਦੂ ਭਾਈਚਾਰੇ ਦੀ ਵੱਡੀ ਗਿਣਤੀ ਹੈ , ਜਿਸ ਕਾਰਨ ਇਥੇ ਵੀ ਹਿੰਦੂ ਰੀਤੀ ਰਿਵਾਜਾਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ,ਸ੍ਰੀ ਲੰਕਾ ਦੇ ਵਿੱਚ ਇਸਨੂੰ ਇੱਕ ਖਾਸ ਤਿਉਹਾਰ ਦੇ ਵਜੋਂ ਮਨਾਇਆ ਜਾਂਦਾ ਹੈ |

ਨੇਪਾਲ
ਦੀਵਾਲੀ ਨੂੰ ਨੇਪਾਲ ਵਿੱਚ ਤਿਹਾੜ ਵਜੋਂ ਜਾਣਿਆ ਜਾਂਦਾ ਹੈ ਅਤੇ ਦੀਵਾਲੀ ਇੱਥੇ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਕਿਉਂਕਿ ਨੇਪਾਲ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ, ਇਹ ਆਮ ਹੈ ਕਿ ਭਾਰਤ ਵਰਗਾ ਵਾਤਾਵਰਣ ਹੀ ਦੀਵਾਲੀ ਦੇ ਮੌਕੇ ਤੇ ਨੇਪਾਲ ਵਿੱਚ ਰਹਿੰਦਾ ਹੈ, ਦੀਵਾਲੀ ਨੇਪਾਲ ਵਿੱਚ ਦਸ਼ਾਲੀ ਤੋਂ ਬਾਅਦ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ |

ਮੋਰਿਸ਼ਸ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਰੀਸ਼ਸ ਦੀ 50 ਪ੍ਰਤੀਸ਼ਤ ਆਬਾਦੀ ਹਿੰਦੂ ਹੈ। ਦੀਵਾਲੀ ਇਥੇ ਬੜੇ ਹੀ ਗਰਮਜੋਸ਼ੀ ਨਾਲ ਮਨਾਈ ਜਾਂਦੀ ਹੈ ਅਤੇ ਇਸ ਦਿਨ ਜਨਤਕ ਛੁੱਟੀ ਹੁੰਦੀ ਹੈ |

ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਕੈਰੀਬੀਅਨ ਟਾਪੂ, ਤ੍ਰਿਨੀਦਾਦ ਅਤੇ ਟੋਬੈਗੋ ਵਿਚ ਸਿਰਫ ਦੀਵਾਲੀ ਹੀ ਨਹੀਂ ਮਨਾਈ ਜਾਂਦੀ, ਬਲਕਿ ਰਾਮਲੀਲਾ ਵੀ ਕਾਰਵਾਈ ਜਾਂਦੀ ਹੈ |

ਮਲੇਸ਼ੀਆ, ਇੰਡੋਨੇਸ਼ੀਆ, ਫਿਜੀ , ਭਾਰਤ ਤੋਂ ਬਾਅਦ, ਜੇ ਦੀਵਾਲੀ ਹੋਰ ਕਿਤੇ ਵੱਧ ਮਨਮੋਹਕ ਢੰਗ ਨਾਲ ਮਨਾਈ ਜਾਂਦੀ ਹੈ, ਤਾਂ ਉਹ ਸਿੰਗਾਪੁਰ ਹੈ |
ਯੂਕੇ ਦੇ ਬਹੁਤ ਸਾਰੇ ਸ਼ਹਿਰਾਂ ਵਿਚ, ਖ਼ਾਸਕਰ ਬਰਮਿੰਘਮ ਅਤੇ ਲੈਸਟਰ ਵਿਚ, ਦੀਵਾਲੀ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ ਕਿਉਂਕਿ ਉਥੇ ਭਾਰਤੀਆਂ ਦੀ ਇਕ ਵੱਡੀ ਗਿਣਤੀ ਰਹਿੰਦੀ ਹੈ