ਹੁਣ ਕੈਂਸਰ ਨੂੰ ਖਤਮ ਕਰਨਾ ਹੋਵੇਗਾ ਆਸਾਰ, ਜਾਣੋ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਲੱਖਾਂ ਲੋਕ ਹਾਲੇ ਵੀ ਜੂੱਝ ਰਹੇ ਹਨ। ਅਮਰੀਕੀ ਵਿਗਿਆਨੀ ਕੋਰੋਨਾ ਵੈਕਸੀਨ ਤੋਂ ਬਾਅਦ ਹੁਣ ਕੈਂਸਰ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਨੂੰ ਬਣਾਉਣ ਵਿੱਚ ਲੱਗੇ ਹਨ। ਦੱਸਿਆ ਜਾ ਰਿਹਾ ਇਹ ਟੀਕੇ 2023 ਤੱਕ ਤਿਆਰ ਹੋ ਸਕਦਾ ਹੈ। ਜੇਕਰ ਕੈਂਸਰ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਤਿਆਰ ਹੋ ਜਾਂਦੀ ਹੈ ਤਾਂ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ, ਉੱਥੇ ਹੀ ਫਾਰਮਾਸਿਊਟੀਕਲ ਕੰਪਨੀ ਨੇ ਮੁੱਖ ਅਧਿਕਾਰੀ ਬਰਟਨ ਨੇ ਕਿਹਾ ਕਿ ਸਾਡੇ ਕੋਲ ਜਿਹੜਾ ਵੀ ਟੀਕਾ ਹੋਵੇਗਾ,ਉਹ ਬਹੁਤ ਅਸਰਦਾਰ ਹੋਵੇਗਾ ਤੇ ਲੱਖਾਂ ਲੋਕਾਂ ਦੀ ਜਾਨ ਬਚ ਸਕੇਗੀ ।ਉਨ੍ਹਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆਂ ਭਰ ਦੇ ਲੋਕਾਂ ਨੂੰ ਕਈ ਕਿਸਮ ਦੇ ਟਿਊਮਰ ਕੈਂਸਰ 'ਚ ਟੀਕੇ ਦੇ ਸਕਾਂਗੇ । ਬਰਟਨ ਨੇ ਕਿਹਾ ਇਸ ਦੇ ਇੱਕ ਇੰਜੈਕਸ਼ਨ ਨਾਲ ਸਾਹ ਸਬੰਧੀ ਕਈ ਬਿਮਾਰੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ ।ਦੱਸ ਦਈਏ ਕਿ ਕੈਂਸਰ ਦਾ ਇਲਾਜ਼ ਬਹੁਤ ਮਹਿੰਗਾ ਹੁੰਦਾ ਹੈ ਪਰ ਇਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਹੁੰਦੀ ਕਿ ਵਿਅਕਤੀ ਠੀਕ ਹੋ ਜਾਵੇਗਾ ।