ਹੁਣ ਬਿਜਲੀ ਫ੍ਰੀ ਨਹੀ ਮਿਲੇਗੀ, ਪੰਜਾਬ ਸਰਕਾਰ ਨੇ ਮਕਾਨ ਮਾਲਕਾਂ ਨੂੰ ਦਿੱਤੀ ਚੇਤਾਵਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਪ ਸਰਕਾਰ ਵਲੋਂ ਪੰਜਾਬ ਵਿੱਚ ਲੋਕਾਂ ਨੂੰ ਫ੍ਰੀ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ, ਪਰ ਜੋ ਲੋਕ ਪੰਜਾਬ ਵਿੱਚ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਲੋਕਾਂ ਤੱਕ ਇਹ ਸਹੂਲਤ ਨਹੀਂ ਪਹੁੰਚ ਰਹੀ। ਪੰਜਾਬ ਸਰਕਾਰ ਨੇ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਘਰਾਂ ਵਿਚ ਕਿਰਾਏਦਾਰ ਰਹਿੰਦੇ ਹਨ ਅਤੇ ਉਸ ਘਰ ਦਾ ਬਿਜਲੀ ਬਿੱਲ ਨਹੀਂ ਆਉਂਦਾ ਹੈ ਤਾਂ ਉਹਨਾਂ ਤੋਂ ਬਿਜਲੀ ਬਿੱਲ ਦੇ ਪੈਸੇ ਨਾ ਵਸੂਲੇ ਜਾਣ। ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਘਰ ਦਾ ਬਿਜਲੀ ਬਿੱਲ ਨਹੀਂ ਆਉਂਦਾ ਉਨ੍ਹਾਂ ਘਰ ਤੋਂ ਵੀ ਬਿਜਲੀ ਬਿੱਲ ਦੇ ਪੈਸੇ ਵਸੂਲੇ ਜਾ ਰਹੇ ਹਨ। ਜੇਕਰ ਮਕਾਨ ਮਾਲਕ ਫਿਰ ਤੋਂ ਅਜਿਹਾ ਕਰਦਾ ਹੈ ਤਾਂ ਪੰਜਾਬ ਸਰਕਾਰ ਵਲੋਂ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।