Facebook ਤੇ ਜਿਊਂਦੇ ਲੋਕਾਂ ਨਾਲੋਂ ਜਿਆਦਾ ਮਰੇ ਹੋਏ ਲੋਕਾਂ ਦੇ ਅਕਾਊਂਟ – ਸਰਵੇ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : Facebook 'ਤੇ 50 ਸਾਲਾਂ ਅੰਦਰ ਜਿਊਂਦੇ ਲੋਕਾਂ ਦੇ ਮੁਕਾਬਲੇ ਮਰੇ ਲੋਕਾਂ ਦੇ ਅਕਾਊਂਟ ਦੀ ਗਿਣਤੀ ਵਧ ਹੋ ਸਕਦੀ ਹੈ। ਇਹ ਰੁਝਾਨ ਇਸ ਬਾਰੇ 'ਚ ਕਾਫੀ ਮਾਇਨੇ ਰੱਖਦਾ ਹੈ। ਅਸੀਂ ਭਵਿੱਖ 'ਚ ਆਪਣੀ ਡਿਜੀਟਲ ਕੀਮਤੀ ਯਾਦਗਾਰ ਨੂੰ ਇਸ ਤਰ੍ਹਾਂ ਰੱਖਦੇ ਹਾਂ। ਆਕਸਫੋਰਡ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਸਰਵੇ 'ਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2018 ਦੇ ਫੇਸਬੁੱਕ ਯੂਜ਼ਰ ਦੇ ਆਧਾਰ 'ਤੇ ਘੱਟ ਤੋਂ ਘੱਟ 1.4 ਅਰਬ ਅਕਾਊਂਟ ਯੂਜ਼ਰਸ ਦੀ 2100 ਤੋਂ ਪਹਿਲਾਂ ਮੌਤ ਹੋ ਜਾਵੇਗੀ। ਇਸ ਹਾਲਤ 'ਚ ਮਰੇ ਲੋਕਾਂ ਦਾ ਅਕਾਊਂਟ ਜਿਊਂਦੇ ਅਕਾਊਂਟ ਯੂਜ਼ਰਸ ਦੀ ਗਿਣਤੀ ਦੇ ਮੁਕਾਬਲੇ 2070 ਤਕ ਵਧ ਹੋ ਸਕਦੀ ਹੈ। 

ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਡਾਕਟਰਲ ਕੈਂਡੀਡੇਟ ਕਾਰਲ ਉਹਮੈਨ ਨੇ ਕਿਹਾ ਕਿ ਇਹ ਅੰਕੜੇ ਇਸ ਬਾਰੇ 'ਚ ਨਵੇਂ ਅਤੇ ਮੁਸ਼ਕਲ ਸਵਾਲ ਪੈਦਾ ਕਰ ਰਹੇ ਹਨ ਕਿ ਇਸ ਡਾਟਾ 'ਤੇ ਕਿਸ ਦਾ ਅਧਿਕਾਰ ਹੋਵੇਗਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ, ਦੋਸਤਾਂ ਦੇ ਹਿੱਤ 'ਚ ਇਸ ਨੂੰ ਕਿਵੇਂ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਭਵਿੱਖ 'ਚ ਇਤਿਹਾਸਕਾਰ ਅਤੀਤ ਨੂੰ ਸਮਝਣ ਲਈ ਇਸ ਦੀ ਕਿਸ ਤਰ੍ਹਾਂ ਨਾਲ ਵਰਤੋਂ ਕਰਨਗੇ। ਜੇਕਰ ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਨੈੱਟਵਰਕ ਸਾਈਟ ਨੇ ਮੌਜੂਦਾ ਰਫਤਾਰ 'ਤੇ ਆਪਣਾ ਵਿਸਤਾਰ ਕਰਨਾ ਜਾਰੀ ਰੱਖਿਆ ਤਾਂ ਮਰੇ ਯੂਜ਼ਰਸ ਦੀ ਗਿਣਤੀ ਸਦੀ ਦੇ ਅੰਤ ਤੋਂ ਪਹਿਲਾਂ 4.9 ਅਰਬ ਤਕ ਪਹੁੰਚ ਸਕਦੀ ਹੈ।