ਇੱਕ ਵਾਰ ਫਿਰ ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ‘ਚ ਗਾਣੇ ‘ਤੇ ਬਣਿਆ Tik-Tok ਵੀਡੀਓ

by

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਅਜੇ ਪਿਛਲੀ ਦਿਨੀ ਸਬ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਕੁੜੀ ਵਲੋਂ ਗਾਣੇ ਉੱਪਰ ਬਣਾਈ ਵੀਡੀਓ ਦਾ ਮਾਮਲਾ ਠੰਡਾ ਨਹੀਂ ਪਿਆ ਤੇ ਅੱਜ ਇਕ ਹੋਰ ਬੇਸ਼ਰਮੀ ਵਾਲੀ ਵੀਡੀਓ ਸਾਹਮਣੇ ਆਈ ਹੈ| ਇਸ ਵੀਡੀਓ ਵਿੱਚ ਤਿੰਨ ਕੁੜੀਆਂ ਇਕ ਪੰਜਾਬੀ ਗਾਣੇ ਉੱਪਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਘੁੰਮਦੀਆਂ ਨਜ਼ਰ ਆ ਰਹੀਆਂ ਹਨ ‘official fiza christ’ ਦੀ ਆਈਡੀ ਤੋਂ ਬਣੀ ਇਹ ਵੀਡੀਓ ਅੱਜ ਕੱਲ ਦੀ ਨੌਜਵਾਨ ਪੀੜੀ ਉੱਪਰ ਹੋ ਰਹੇ ਗਾਣਿਆਂ ਦੇ ਮਾੜੇ ਅਸਰ ਦੀ ਨਿਸ਼ਾਨੀ ਹੈ| ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਆਈਡੀ ਨੂੰ ਅੱਜ ਸਵੇਰੇ ਹੀ ਡਿਲੀਟ ਕਰ ਦਿੱਤਾ ਗਿਆ ਹੈ| 


“ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੁੱਝ ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡਾ ਅਹਿਮ ਫੈਸਲਾ ਲਿਆ ਸੀ ਜਿਸ ਨੂੰ ਅਜੇ ਵੀ ਕੁੱਝ ਸੰਗਤਾਂ ਉਸ ਫੈਸਲੇ ਦਾ ਮਾਣ ਨਹੀਂ ਰੱਖ ਰਹੀਆਂ ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਜਾ ਕੇ ਸੈਲਫੀਆਂ ਬਣਾ ਕੇ ਮੌਜ ਮਸਤੀ ਕਰਦੀਆਂ ਹਨ ਉਹ ਹੁਣ ਸਾਵਧਾਨ ਰਹਿਣ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ‘ਤੇ ਪਰਿਕਰਮਾ ਦੇ ਆਲੇ-ਦੁਆਲੇ ਤਸਵੀਰਾਂ ਲੈਣ ਉੱਤੇ ਪਾਬੰਦੀ ਹੈ। ਇਹ ਨਵਾਂ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ। ਤਸਵੀਰਾਂ ਖਿੱਚਣ ਲਈ ਐਸਜੀਪੀਸੀ ਵੱਲੋਂ ਇਸ ਲਈ ਬਕਾਇਦਾ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਬੋਰਡ ਲਾਏ ਗਏ ਹਨ। 


ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇੱਕ ਨਿਊਜ਼ ਚੈਨਲ ਨਾਲ ਗੱਬਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਕੋਈ ਪਿਕਨਿਕ ਸਥਾਨ ਹੀਂ ਹੈ ਬਲਕਿ ਇਹ ਸ਼ਰਧਾ ਦਾ ਕੇਂਦਰ ਹੈ। ਲੋਕ ਇੱਥੇ ਨਤਮਸਤਕ ਹੋਣ ਆਉਂਦੇ ਹਨ ਨਾਂਕਿ ਘੁੰਮਣ ਫਿਰਨ। ਇੰਨਾ ਹੀ ਨਹੀਂ ਐਸਜੀਪੀਸੀ ਨੇ ਮੀਡੀਆ ਕਵਰੇਜ ਲਈ ਵੀ ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਦਿੱਤੀਆਂ ਹਨ। ਹੁਣ ਮੀਡੀਆ ਕਵਰੇਜ ਕਰਨ ਲਈ ਦੋ ਵੀਊ ਪੁਆਇੰਟ ਰੱਖੇਗੇ ਹਨ। ਬਿਨਾਂ ਇਜ਼ਾਜਤ ਦੇ ਦਰਬਾਰ ਸਾਹਿਬ ਦੇ ਅੰਦਰੋਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦੀ ਇਜਾਜਤ ਨਹੀਂ ਹੇਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਡਾਕੂਮੈਂਟਰੀ ਜਾਂ ਕੋਈ ਹੋਰ ਫਿਲਮ ਬਣਾਉਣੀ ਹੈ ਤਾਂ ਉਸ ਦੀ ਬਕਾਇਦਾ ਸ਼੍ਰੋਮਣੀ ਕਮੇਟੀ ਇਜਾਜ਼ਤ ਦੇਵੇਗੀ। ਇਸ ਫੈਸਲੇ ਦਾ ਜਿੱਥੇ ਕੁੱਝ ਲੋਕ ਸਮਰਥਣ ਕੀਤਾ ਹੈ ਉੱਥੇ ਹੀ ਕੁੱਝ ਲੋਕਾਂ ਨੇ ਵਿਰੋਧ ਵੀ ਕੀਤਾ।