PSPCL ਦੀ ਕਾਰਵਾਈ; ‘ਨਾਜਾਇਜ਼ ਟਿਊਬਵੈੱਲ’ ਚਲਾਉਣ ‘ਤੇ ਠੋਕਿਆ 4.38 ਲੱਖ ਜੁਰਮਾਨਾ

by jaskamal

ਨਿਊਜ਼ ਡੈਸਕ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ SDM ਇੰਜੀਨੀਅਰ ਬਲਦੇਵ ਸਿੰਘ ਸਰਾਂ ਦੇ ਹੁਕਮਾਂ 'ਤੇ ਪੰਜਾਬ 'ਚ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਚੰਗੇ ਨਤੀਜੇ ਆ ਰਹੇ ਹਨ। PSPCL ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ 29 ਅਪ੍ਰੈਲ ਨੂੰ ਇੰਫੋਰਸਮੈਂਟ ਦੀ ਇਕ ਟੀਮ ਨੇ ਬਲਬੇੜਾ ਸਬ-ਡਿਵੀਜ਼ਨ ਅਧੀਨ ਪੈਂਦੇ ਰੰਧਾਵਾ ਗ੍ਰਿਡ ਦੇ ਨੇੜੇ ਚੈਕਿੰਗ ਦੌਰਾਨ ਮਹਿਗਾ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਧਨੋਰੀ ਨੂੰ ਮੌਕੇ 'ਤੇ ਆਪਣੀ ਜ਼ਮੀਨ 'ਚ ਆਪਣੇ ਹੀ ਪੱਧਰ 'ਤੇ ਟ੍ਰਾਂਸਫਾਰਮਰ ਲੱਗਾ ਕੇ ਨਜਾਇਜ਼ 30 BHP ਦੀ ਟਿਊਬਵੈੱਲ ਮੋਟਰ ਚੱਲਾ ਰਿਹਾ ਸੀ, ਜਿਸ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਇਸ ਜ਼ਮੀਨ ਦਾ ਕਾਸ਼ਤਕਾਰ ਸਵਰਨ ਸਿੰਘ ਹੈ ਜਿਸ ਦੀ ਮੌਜੂਦਗੀ 'ਚ ਚੱਲਦੇ ਨਾਜਾਇਜ਼ ਟ੍ਰਾਂਸਫਾਰਮਰ ਤੇ ਸਮਾਨ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਕਬਜ਼ੇ 'ਚ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਤ ਐਂਟੀ ਪਾਵਰ ਥੇਫਟ ਥਾਣਾ, ਪਟਿਆਲਾ ਨੂੰ ਕਾਰਵਾਈ ਕਰਨ ਲਈ ਸੂਚਤ ਕੀਤਾ ਗਿਆ। ਖਪਤਕਾਰ ਨੂੰ ਬਿਜਲੀ ਐਕਟ ਦੇ ਅਧੀਨ ਬਿਜਲੀ ਚੋਰੀ ਦਾ 4.38 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਕਸੂਰਵਾਰ ਖਪਤਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦਿਤੇ ਹਨ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹੇ ਬਿਜਲੀ ਚੋਰੀ ਕੈਸਾ 'ਚ ਠੱਲ ਪਾਈ ਜਾ ਸਕੇ।

More News

NRI Post
..
NRI Post
..
NRI Post
..