ਲਾਹੌਰ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਹੈਕ ਕਰ ਲਈ ਗਈ ਹੈ। ਮੰਤਰਾਲੇ ਦੇ ਅਫਸਰਾਂ ਨੇ ਇਸ ਬਾਬਤ ਜਾਣਕਾਰੀ ਮੀਡੀਆ ਨੂੰ ਦਿੱਤੀ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਮੁਤਾਬਕ ਕਈ ਦੇਸ਼ਾਂ ਦੇ ਲੋਕਾਂ ਨੇ ਦੱਸਿਆ ਕਿ ਉਹ ਵੈਬਸਾਈਟ ਨੂੰ ਖੋਲ ਨਹੀਂ ਪਾ ਰਹੇ ਸਨ। ਪਾਕਿ ਅਫਸਰਾਂ ਨੇ ਭਾਰਤ ਵਲੋਂ ਹੈਕਿੰਗ ਹੋਣ ਦਾ ਖਦਸ਼ਾ ਜਤਾਇਆ ਹੈ।
ਫੈਜ਼ਲ ਨੇ ਕਿਹਾ ਕਿ ਆਈ.ਟੀ. ਟੀਮ ਵੈਬਸਾਈਟ ਖੋਲ੍ਹਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ। ਹਾਲਾਂਕਿ ਪਾਕਿਸਤਾਨ ਵਿਚ ਵੈਬਸਾਈਟ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚੱਲ ਰਹੀ ਹੈ। ਦਸਣਯੋਗ ਹੈ ਕਿ ਪਾਕਿ ਵਿਦੇਸ਼ ਮੰਤਰਾਲੇ ਮੁਤਾਬਕ ਆਸਟ੍ਰੇਲੀਆ, ਸਾਊਦੀ ਅਰਬ, ਯੂ.ਕੇ. ਅਤੇ ਨੀਦਰਲੈਂਡ ਨੇ ਵੈਬਸਾਈਟ ਖੋਲ੍ਹਣ ਵਿਚ ਪ੍ਰੇਸ਼ਾਨੀ ਆਉਣ ਦੀ ਗੱਲ ਕਹੀ। ਪੁਲਵਾਮਾ ਹਮਲੇ ਦੇ ਤਿੰਨ ਦਿਨ ਬਾਅਦ ਪਾਕਿ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਹੈਕ ਹੋਣ ਦੀ ਖਬਰ ਆਈ ਹੈ।



