ਪਾਕਿਸਤਾਨ: ਪੀਏਐੱਸ ਲਈ ਚੁਣੀ ਗਈ ਪਹਿਲੀ ਹਿੰਦੂ ਔਰਤ ਸਨਾ ਰਾਮਚੰਦ

by vikramsehajpal

ਇਸਲਾਮਾਬਾਦ (ਐੱਨ.ਆਰ.ਆਈ. ਮੀਡਿਆ) - ਪਾਕਿਸਤਾਨ ਵਿਚ ਵੱਕਾਰੀ ਕੇਂਦਰੀ ਸੁਪੀਰੀਅਰ ਸਰਵਿਸਿਜ਼ (ਸੀਐੱਸਐੱਸ) ਦੀ ਪ੍ਰੀਖਿਆ ਪਾਸ ਕਰਕੇ ਪਾਕਿਸਤਾਨ ਪ੍ਰਸ਼ਾਸਕੀ ਸੇਵਾਵਾਂ (ਪੀਏਐੱਸ) ਲਈ ਚੁਣੀ ਗਈ ਸਨਾ ਰਾਮਚੰਦ ਦੇਸ਼ ਦੀ ਪਹਿਲੀ ਹਿੰਦੂ ਔਰਤ ਬਣ ਗਈ ਹੈ। ਸਨਾ ਰਾਮਚੰਦ ਐੱਮਬੀਬੀਐਸ ਡਾਕਟਰ ਹੈ ਅਤੇ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਦੀ ਹੈ। ਉਹ 18,553 ਵਿਚੋਂ ਸਫ਼ਲ 221 ਉਮੀਦਵਾਰਾਂ ਵਿਚੋਂ ਇਕ ਹੈ।

ਰਾਮਚੰਦ ਨੇ ਟਵੀਟ ਕੀਤਾ,’’ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’’ ਅਤੇ ਅੱਗੇ ਕਿਹਾ,’’ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਅੱਲ੍ਹਾ ਸਰਵ ਸ਼ਕਤੀਮਾਨ ਦੀ ਕਿਰਪਾ ਨਾਲ ਮੈਂ ਸੀਐੱਸਐੱ 2020 ਨੂੰ ਪਾਸ ਕਰਕੇ ਪੀਏਐੱਸ ਲਈ ਚੁਣੀ ਗਈ ਹਾਂ। ਇਸ ਕਾਮਯਾਬੀ ਦਾ ਸਿਹਰਾ ਮੇਰੇ ਮਾਪਿਆਂ ਨੂੰ ਜਾਂਦਾ ਹੈ।’’

More News

NRI Post
..
NRI Post
..
NRI Post
..