ਮੀਡਿਆ ਡੈਸਕ: ਪੱਛਮੀ ਦੇਸ਼ਾਂ ਦੀ ਤੁਲਨਾ 'ਚ ਪੂਰਵੀ ਦੇਸ਼ਾਂ 'ਚ ਵਿਆਹ ਦੇ ਬੰਧਨ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਇਸ 'ਚ ਸਮਾਜਿਕ ਰੁਕਾਵਟਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਖਣੀ ਏਸ਼ੀਆਈ ਦੇਸ਼ਾਂ ਖ਼ਾਸਕਰ ਭਾਰਤ ਤੇ ਪਾਕਿਸਤਾਨ 'ਚ ਵਿਆਹਾਂ ਨੂੰ ਲੈ ਕੇ ਜੋ ਸਮਾਜਿਕ ਪਰੰਪਰਾ ਦਾ ਨਿਭਾਈ ਜਾਂਦੀ ਹੈ, ਉਹ ਇਸ ਨੂੰ ਹੋਰ ਮਹਤੱਵਪੂਰਨ ਬਣਾ ਦਿੰਦੀ ਹੈ। ਹਾਲਾਂਕਿ ਹੁਣ ਵਿਆਹ ਨੂੰ ਲੈ ਕੇ ਚੱਲੀ ਆ ਰਹੀ ਇਹ ਪਰੰਪਰਾਂ ਟੁੱਟਣ ਲੱਗੀਆਂ ਹਨ। ਇਸ ਸਖ਼ਤੀ 'ਚ ਪਾਕਿਸਤਾਨ ਦੀ ਇਕ ਕਲਾਕਾਰ ਨੇ ਇਕ ਅਜਿਹਾ Wedding Card ਡਿਜਾਈਨ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।ਇਸ ਕਾਰਡ ਨੂੰ ਮਹਿਲਾ ਕਲਾਕਾਰ ਨੇ Welcome to My Divorce ਨਾਂ ਦਿੱਤਾ ਗਿਆ ਹੈ। ਇਸ ਦਾ ਨਾਂ ਪੜ੍ਹਦੇ ਹੀ ਇਸ 'ਤੇ ਧਿਆਨ ਖਿੱਚਿਆ ਜਾਂਦਾ ਹੈ।
Instagram 'ਤੇ ਸ਼ੇਅਰ ਕੀਤੀ ਕਾਰਡ ਦੀ ਤਸਵੀਰ
ਇਹ ਅਨੂਠਾ Weeding Card ਕਲਾਕਾਰ ਕੋਮਲ ਏਸ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਹ Weeding Card ਦੀ ਬਜਾਇ Divorce Card ਜ਼ਿਆਦਾ ਨਜ਼ਰ ਆ ਰਿਹਾ ਹੈ। ਇਹ ਕਾਰਡ ਸਮਾਜ ਦੇ ਨਜ਼ਰੀਏ ਤੋਂ ਵੱਖਰਾ ਦਿਖਾਈ ਦਿੰਦਾ ਹੈ। ਇਸ ਕਾਰਡ 'ਚ ਤਲਾਕ ਨੂੰ ਲੈ ਕੇ ਜੋ ਇਕ Taboo ਹੈ ਉਸ ਨੂੰ ਉਜਾਗਰ ਕੀਤਾ ਗਿਆ ਹੈ।
Link: https://www.instagram.com/p/B6mobt9HjLT/?utm_source=ig_web_copy_link
ਕਲਾਕਾਰ ਕੋਮਲ ਕਹਿੰਦੀ ਹੈ, 'ਮੈਂ ਵਿਆਹ ਨੂੰ ਗੰਭੀਰਤਾ ਨਾਲ ਨਹੀਂ ਦੇਖ ਸਕਦੀ ਹਾਂ, ਜੋ ਮੈਂ ਦੇਖਿਆ ਹੈ ਕਿ ਦੁਗਣੀ ਉਮਰ ਦੇ ਆਦਮੀ 21 ਸਾਲ ਦੀ ਕੁੜੀ ਨਾਲ ਵਿਆਹ ਕਰਦੇ ਹਨ। ਉਹ ਸ਼ਾਇਦ ਹੀ ਆਪਸ 'ਚ ਮਿਲੇ ਹੁੰਦੇ ਹਨ, ਗੱਲਬਾਤ ਵੀ ਹੁੰਦੀ ਹੈ ਕਿ ਇਕ ਦੂਜੇ ਲਈ ਬਣੇ ਹੈ ਜਾਂ ਨਹੀਂ। ਵਿਆਹ ਕਰਨਾ ਜੋਖਿਮ ਭਰਿਆ ਹੁੰਦਾ ਹੈ ਤੇ ਖਰਚੀਲਾ ਹੈ।'
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



