ਪਾਕਿਸਤਾਨ ਦੇ ਹਿੰਦੂ ਪਰਿਵਾਰ ਨੂੰ 21 ਸਾਲਾਂ ਬਾਅਦ ਮਿਲੀ ਭਾਰਤ ਦੀ ਨਾਗਰਿਕਤਾ

by jaskamal

ਨਿਊਜ਼ ਡੈਸਕ : ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਨੂੰ 21 ਸਾਲਾਂ ਬਾਅਦ ਭਾਰਤ ਦੀ ਨਾਗਰਿਕਤਾ ਮਿਲੀ ਹੈ। ਜਲੰਧਰ ਦੇ ਡੀਸੀ ਵੱਲੋਂ ਪਾਕਿਸਤਾਨੀ ਪਰਿਵਾਰ ਨੂੰ ਨਾਗਰਿਕਤਾ ਦੀ ਸਹੁੰ ਚੁਕਾਈ ਗਈ ਹੈ। ਡੀਸੀ ਵੱਲੋਂ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਸਿਟੀਜ਼ਨ ਸਰਟੀਫਿਕੇਟ ਜਾਰੀ ਕੀਤਾ।

ਦੱਸ ਦੇਈਏ ਕਿ ਪਰਿਵਾਰ ਵੱਲੋਂ 2009 'ਚ ਭਾਰਤੀ ਨਾਗਰਿਕਤਾ ਲਈ ਦਸਤੀ ਅਰਜ਼ੀ ਦਿੱਤੀ ਗਈ ਸੀ ਅਤੇ 6 ਮਹੀਨੇ ਪਹਿਲਾਂ ਆਨਲਾਈਨ ਅਪਲਾਈ ਕੀਤਾ ਗਿਆ ਸੀ। ਇਸ ਮੌਕੇ ਡੀਸੀ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਭਾਰਤ ਸੰਵਿਧਾਨ ਦੇ ਮੁਤਾਬਿਕ ਸਹੁੰ ਚੁਕਾਈ ਗਈ ਅਤੇ ਭਾਰਤ ਦੇ ਨਾਗਰਿਕ ਬਣਨ ਦੀ ਵਿਧਾਈ ਦਿੱਤੀ।

More News

NRI Post
..
NRI Post
..
NRI Post
..