ਪੁਲਿਸ ਨੇ ਕਤਲ ਦੇ ਕੇਸ ਵਿਚ ਭਗੋੜੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ

by

ਰਾਜਪੁਰਾ : ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਕਤਲ ਦੇ ਕੇਸ ਵਿਚ ਭਗੋੜੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਨੇ ਦੋਵੇਂ ਵਿਅਕਤੀਆਂ ਨੂੰ ਪਟਿਆਲਾ ਜੇਲ੍ਹ ਵਿਚ ਭੇਜ ਦਿੱਤਾ ਹੈ। ਥਾਣਾ ਖੇੜੀ ਗੰਡਿਆਂ ਦੇ ਐਸਐਚਓ ਥਾਣੇਦਾਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਅਗਸਤ 2018 ਵਿਚ ਪਿੰਡ ਖੰਡੋਲੀ ਵਿਖੇ ਹੋਏ ਝਗੜੇ ਵਿਚ ਇਹਨਾਂ ਦੋਵੇਂ ਵਿਅਕਤੀਆਂ ਰਣਧੀਰ ਸਿੰਘ ਅਤੇ ਗੁਰਜੰਟ ਸਿੰਘ ਵਾਸੀ ਪਿੰਡ ਜੰਡੋਲੀ ਨੇ ਆਪਣੇ ਹੋਰ 16 ਸਾਥੀਆਂ ਨਾਲ ਮਿਲ ਕੇ ਪਿੰਡ ਖੰਡੋਲੀ ਵਿਚ ਹੀ ਇਕ ਵਿਅਕਤੀ ਗਗਨਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ।

 ਜਿਸ ਤੇ ਬਾਕੀ 16 ਵਿਅਕਤੀਆਂ ਨੂੰ ਤਾਂ ਪੁਲਿਸ ਨੇ ਪਹਿਲਾਂ ਹੀ ਗਿ੍ਫਤਾਰ ਕਰ ਲਿਆ ਸੀ ਪਰ ਇਹ ਦੋਵੇਂ ਉਸ ਦਿਨ ਤੋਂ ਫਰਾਰ ਚਲ ਰਹੇ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਤੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਸੂਚਨਾ ਦੇ ਅਧਾਰ ਤੇ ਛਾਪਾਮਾਰੀ ਕਰਕੇ ਉਕਤ ਦੋਵੇਂ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ। ਅੱਜ ਉਨ੍ਹਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇੇ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿਚ ਭੇਜ ਦਿੱਤਾ ਹੈ।

More News

NRI Post
..
NRI Post
..
NRI Post
..