ਪੈਰੇਂਟ ਟੀਚਰ ਮੀਟਿੰਗ ਦੌਰਾਨ ਸਕੂਲਾ ਕਾਲਜਾ ਵਿੱਚ ਪੁਲਿਸ ਦਾ ਨਿਵੇਕਲਾ ਉਪਰਾਲਾ

by

ਕਪੂਰਥਲਾ : ਸ੍ਰੀ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੀਆ ਹਦਾਇਤਾ ਅਨੁਸਾਰ ਸ਼੍ਰੀ ਸੰਦੀਪ ਸਿੰਘ ਮੰਡ ,ਡੀ.ਐਸ.ਪੀ ਟ੍ਰੈਫਿਕ, ਕਪੂਰਥਲਾ ਦੀ ਅਗਵਾਈ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਦੇ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਨੇ ਅੱਜ ਕਰਾਇਸਟ ਕਿੰਗ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ।ਸੈਮੀਨਾਰ ਵਿੱਚ ਮਾਪਿਆਂ ਅਤੇ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾ ਦੀ ਜਾਣਕਾਰੀ ਦਿੱਤੀ ਗਈ।ਟ੍ਰੈਫਿਕ ਸਿਗਨਲਾ ਦੀ ਜਾਣਕਾਰੀ ਅਤੇ ਟ੍ਰੈਫਿਕ ਵਿੱਚ ਵਰਤੇ ਜਾਣ ਵਾਲੇ ਚਿੰਨ੍ਹਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ।ਵਿਦਿਆਰਥੀਆ ਨੂੰ ਹੈਲਮੇਟ ਦੇ ਪ੍ਰਯੋਗ ਅਤੇ ਡਰਾਈਵਿੰਗ ਲਾਈਸੈਂਸ ਬਾਰੇ ਵੀ ਮੁਨਾਸਿਬ ਜਾਣਕਾਰੀ ਪ੍ਰਦਾਨ ਕੀਤੀ ਗਈ।ਮਾਂ ਬਾਪ ਨੂੰ ਪੁਰਜੋਰ ਅਪੀਲ ਕੀਤੀ ਗਈ ਕਿ ਆਪਣੇ ਛੋਟੇ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵਾਹਨ ਚਲਾਉਣ ਲਈ ਨਾ ਦਿਉ ਕਿਉਕਿ ਇਸ ਨਾਲ ਹਰ ਸਾਲ ਸੜਕੀ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ।

੧੬ ਸਾਲ ਤੋ ਘੱਟ ਉਮਰ ਦੇ ਵਿਦਿਆਰਥੀਆ ਨੂੰ ਬਿਨਾ ਗੇਅਰ ਵਾਹਨ ਦਾ ਲਾਈਸੈਂਸ ਬਣਾਉਣ ਦੀ ਹਦਾਇਤ ਕੀਤੀ ਗਈ।ਖਾਸ ਤੌਰ ਤੇ ਲੜਕੀਆ ਨੂੰ ਆਤਮ ਰੱਖਿਆ ਦੀ ਜਾਣਕਾਰੀ ਦਿੱਤੀ ਗਈ ਤਾਂ ਜੋ ਲੜਕੀਆ ਦਾ ਸ਼ੋਸ਼ਣ ਰੋਕਿਆ ਜਾ ਸਕੇ।ਇਸ ਸਮੇ ਟ੍ਰੈਫਿਕ ਪੁਲਿਸ ਲਈ ਵਾਲੰਟੀਅਰ ਵਿਦਿਆਰਥੀਆ ਨੂੰ ਟ੍ਰੈਫਿਕ ਟਰੇਨਿੰਗ ਵੀ ਦਿੱਤੀ ਗਈ ਤਾਂ ਜੋ ਲੋੜ ਪੈਣ ਤੇ ਟ੍ਰੈਫਿਕ ਡਿਊਟੀ ਲਈ ਵਰਤੋ ਕੀਤੀ ਜਾ ਸਕੇ।ਵਿਦਿਆਰਥੀਆਂ, ਮਾਪਿਆ ਅਤੇ ਅਧਿਆਪਕਾ ਵਿੱਚ ਸਮਾਜ ਦੀ ਸੇਵਾ ਲਈ ਵੀ ਪ੍ਰੇਰਿਤ ਕੀਤਾ।ਇਸ ਤਰਾ ਦੇ ਪ੍ਰੋਗਰਾਮ (ਪੁਲਿਸ ਹੈਲਪ ਡੈਸਕ) ਸਾਰੇ ਸਕੂਲਾ ਕਾਲਜਾ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ।ਇਸ ਸਮੇ ਵਿਦਿਆਰਥੀਆਂ, ਮਾਪਿਆ ਅਤੇ ਅਧਿਆਪਕਾ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਵਾਲੇ ਮੋਬਾਇਲ ਨੰਬਰ ਵੀ ਦੱਸੇ ਗਏ, ਤਾਂ ਕੀ ਲੋੜ ਪੈਣ ਤੇ ਮਦਦ ਲਈ ਜਾ ਸਕੇ। 

ਇਸ ਸੈਮੀਨਾਰ ਦੌਰਾਨ ਵਿਦਿਆਰਥੀਆ, ਉਹਨਾ ਦੇ ਮਾਪਿਆ ਅਤੇ ਅਧਿਆਪਕਾ ਨੇ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ।ਮਾਪਿਆ ਨੇ ਪੂਰਾ ਭਰੋਸਾ ਦਿਵਾਇਆ ਹੈ ਕਿ ਅਸੀ ਆਪਣੇ ਬੱਚਿਆ ਨੂੰ ਕਿਸੇ ਵੀ ਕਿਸਮ ਦਾ ਕੋਈ ਵਾਹਨ ਚਲਾਉਣ ਲਈ ਨਹੀ ਦੇਵਾਂਗੇ, ਅਗਰ ਫਿਰ ਵੀ ਅਜਿਹਾ ਕਰਦੇ ਹਨ ਤਾਂ ਇਹਨਾ ਦਾ ਚਲਾਣ ਕੀਤਾ ਜਾਵੇ।ਸਕੂਲ ਦੇ ਬੱਸ ਡਰਾਈਵਰਾ ਨੂੰ ਵੀ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਅਤੇ ਸ਼ਰਾਬ ਪੀ ਕੇ ਬੱਸ ਨਾਂ ਚਲਾਉਣ ਸਬੰਧੀ ਹਦਾਇਤ ਕੀਤੀ ਗਈ।ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਉਪਯੋਗਤਾ ਬਾਰੇ ਦੱਸਿਆ ਗਿਆ।ਵਿਦਿਆਰਥੀਆ ਨੂੰ ਆਪਣੀ ਨਿੱਜੀ ਸੁਰੱਖਿਆ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕਾ ਤੇ ਟ੍ਰੈਫਿਕ ਅਵੇਰਨੈਸ ਪੈਫਲੇਂਟ ਵੀ ਵੰਡੇ ਗਏ, ਸਕੂਲ ਨੂੰ ਟ੍ਰੈਫਿਕ ਨਿਯਮਾ ਸਬੰਧੀ ਬੈਨਰ ਵੀ ਦਿੱਤਾ ਗਿਆ।

More News

NRI Post
..
NRI Post
..
NRI Post
..