ਜਲੰਧਰ ਦੇ ਪੀਪੀਆਰ ਮਾਲ ਵਿਖੇ ਨਵੇਂ ਸਾਲ ਦੀ ਰਾਤ ਸ਼ਰਾਰਤੀਆਂ ‘ਤੇ ਪੁਲਸ ਨੇ ਵਰ੍ਹਾਈਆਂ ਡਾਂਗਾ

by jaskamal

ਨਿਊਜ਼ ਡੈਸਕ (ਜਸਕਮਲ) : ਜਲੰਧਰ ਦੇ ਪੀਪੀਆਰ ਮਾਲ ਸਥਿਤ ਦੇਰ ਰਾਤ ਨਵਾਂ ਸਾਲ ਮਨਾਉਣ ਲਈ ਕਈ ਨੌਜਵਾਨ ਇਕੱਠੇ ਹੋਏ। ਇਸ ਦੌਰਾਨ ਸਖਤ ਪੁਲਿਸ ਪ੍ਰਬੰਧ ਵੀ ਕੀਤੇ ਗਏ ਸਨ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪੀਪੀਆਰ ਪੁੱਜੇ ਸਨ।

ਉਥੇ ਹੀ ਕਈ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਵੀ ਕੀਤੀ ਜਾ ਰਹੀ ਸੀ ਤੇ ਕਈ ਨੌਜਵਾਨ ਆਪਸ 'ਚ ਭਿੜ ਵੀ ਪਏ ਸੀ ਜਿਸ ਤੇ ਮੌਕੇ 'ਤੇ ਥਾਣਾ ਨੰਬਰ 7 ਦੀ ਪੁਲਿਸ ਤੇ ਉੱਚ ਅਧਿਕਾਰੀ ਪੁੱਜੇ ਜਿਨ੍ਹਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ 'ਤੇ ਡੰਡੇ ਵਰ੍ਹਾਏ ਗਏ। ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਕੋਈ ਅਣਚਾਹੀ ਘਟਨਾ ਨਾ ਵਾਪਰੇ, ਜਿਸ ਦੇ ਚਲਦੇ ਪੁਲਿਸ ਨੂੰ ਸਖ਼ਤੀ ਕਰਨੀ ਪਵੇ।

More News

NRI Post
..
NRI Post
..
NRI Post
..