ਪੁਲਿਸ ਨੇ ਗਹਿਣੇ ਲੁੱਟਣ ਦੇ ਮਾਮਲੇ ਨੂੰ 24 ਘੰਟੇ ਦੇ ਅੰਦਰ ਸੁਲਝਾ ਲਿਆ

by mediateam

ਅੰਮ੍ਰਿਤਸਰ (ਇੰਦਰਜੀਤ ਸਿੰਘ) : ਆਕਲੈਂਡ ਤੋਂ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਪੁੱਜੇ ਸਨੇਹਾ ਸ਼ਰਮਾ ਤੇ ਉਸ ਦੇ ਪਤੀ ਸੁਨੀਲ ਜੋਸ਼ੀ ਤੋਂ ਗਹਿਣੇ ਲੁੱਟਣ ਦੇ ਮਾਮਲੇ ਨੂੰ 24 ਘੰਟੇ ਦੇ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਗਹਿਣਿਆਂ ਸਮੇਤ ਲੁੱਟ ਦਾ ਸਾਰਾ ਸਮਾਨ ਬਰਾਮਦ ਕਰਕੇ ਇਕ ਲੁਟੇਰੇ ਨੂੰ ਗਿ੍ਫਤਾਰ ਕਰ ਲਿਆ ਹੈ। ਇਹੀ ਨਹੀਂ, ਪੁਲਿਸ ਨੇ ਮਹਾਨਗਰ 'ਚ ਵੱਖ-ਵੱਖ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਦੇ ਕੁੱਲ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ ਲੁੱਟ ਦਾ ਸਾਮਾਨ ਬਰਾਮਦ ਕਰ ਲਿਆ ਹੈ। ਏਡੀਸੀਪੀ ਮੁਖਵਿੰਦਰ ਸਿੰਘ ਨੇ ਦੱਸਿਆ ਹਰ ਇਕ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਸੀਪੀ ਮੁਖਵਿੰਦਰ ਸਿੰਘ ਨੇ ਪੁਲਿਸ ਲਾਈਨ 'ਚ ਸ਼ੁੱਕਰਵਾਰ ਦੀ ਸ਼ਾਮ ਕਰਵਾਈ ਪ੍ਰਰੈੱਸ ਕਾਨਫਰੰਸ 'ਚ ਦੱਸਿਆ ਕਿ ਆਕਲੈਂਡ ਤੋਂ ਸਨੇਹਾ ਜੋਸ਼ੀ ਆਪਣੇ ਪਤੀ ਸੁਨੀਲ ਜੋਸ਼ੀ ਦੇ ਨਾਲ ਬੁੱਧਵਾਰ ਨੂੰ ਗੁਰੂ ਨਗਰੀ ਪੁੱਜੇ ਸਨ। 

ਭੰਡਾਰੀ ਪੁਲ 'ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਨ੍ਹਾਂ ਦਾ ਪਰਸ ਝਪਟ ਲਿਆ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਡੀਏਵੀ ਸਕੂਲ, ਹਾਥੀ ਗੇਟ ਦੇ ਕੋਲ ਰਹਿਣ ਵਾਲੇ ਆਸ਼ੂ ਪੰਡਿਤ ਤੇ ਗੁਦਾਮ ਮੁਹੱਲਾ ਵਾਸੀ ਮੋਹਿਤ ਕੁਮਾਰ ਉਰਫ ਚਾਬੀ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਆਸ਼ੂ ਪੰਡਿਤ ਨੂੰ ਗਿ੍ਫਤਾਰ ਕਰ ਲਿਆ। ਜਦਕਿ ਮੋਹਿਤ ਉਰਫ ਚਾਬੀ ਫਰਾਰ ਹੋ ਗਿਆ। ਪੁਲਿਸ ਨੇ ਆਸ਼ੂ ਦੇ ਕਬਜੇ ਤੋਂ 19 ਤੋਲੇ ਸੋਨੇ ਦੇ ਗਹਿਣੇ (ਸਾਢੇ ਸੱਤ ਲੱਖ ਦੇ ਗਹਿਣੇ), ਛੇ ਹਜਾਰ ਰੁਪਏ ਨਕਦ, ਏਟੀਐੱਮ ਕਾਰਡ, ਵਾਰਦਾਤ 'ਚ ਇਸਤੇਮਾਲ ਮੋਟਰਸਾਈਕਲ ਤੇ ਅੱਠ ਮੋਬਾਈਲ ਬਰਾਮਦ ਕਰ ਲਏ। 

ਡੀਸੀਪੀ ਨੇ ਦੱਸਿਆ ਪੁੱਛਗਿਛ 'ਚ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਉਕਤ ਵਾਰਦਾਤ ਨੂੰ ਆਪਣੇ ਸਾਥੀ ਮੋਹਿਤ ਦੇ ਨਾਲ ਮਿਲ ਕੇ ਅੰਜਾਮ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜਮ ਮੋਹਿਤ ਦੀ ਗਿ੍ਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਹੋਰ ਮਾਮਲੇ 'ਚ ਡੀਸੀਪੀ ਨੇ ਦੱਸਿਆ ਰਾਮਬਾਗ ਥਾਣੇ ਦੀ ਪੁਲਿਸ ਨੇ ਚਮਰੰਗ ਰੋਡ ਸਥਿਤ ਏਕਤਾ ਨਗਰ ਵਾਸੀ ਪਿ੍ਰੰਸ ਸਿੰਘ ਉਰਫ ਮੋਟਾ ਤੇ ਸਾਜਨ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜੇ ਤੋਂ ਲੁੱਟਖੋਹ ਦੇ ਦੋ ਮੋਬਾਈਲ, ਇਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ। ਤੀਸਰੇ ਮਾਮਲੇ 'ਚ ਬੀ ਡਵੀਜਨ ਥਾਣੇ ਦੀ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਸੁਰਸਿੰਘ ਪਿੰਡ ਵਾਸੀ ਰਮਨਜੀਤ ਸਿੰਘ ਨੂੰ ਮੋਬਾਈਲ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।

More News

NRI Post
..
NRI Post
..
NRI Post
..