ਬਿਜਲੀ ਸੰਕਟ : ਸੂਬੇ ‘ਚ ਸ਼ਨਿੱਚਰਵਾਰ ਨੂੰ ਬੰਦ ਰਹਿਣਗੇ ਇਹ ਉਦਯੋਗ

by jaskamal

ਨਿਊਜ਼ ਡੈਸਕ : ਸੂਬੇ 'ਚ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ PSPCL ਵੱਲੋਂ ਸ਼ਨਿੱਚਰਵਾਰ ਨੂੰ ਸੂਬੇ 'ਚ ਜ਼ਿਆਦਾਤਰ ਉਦਯੋਗਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਬਿਜਲੀ ਦੀ ਕਿੱਲਤ ਦੇ ਮੱਦੇਨਜ਼ਰ ਸਨਅਤੀ ਕੁਨੈਕਸ਼ਨ 30 ਅਪ੍ਰੈਲ ਨੂੰ ਸਵੇਰੇ 8 ਤੋਂ ਰਾਤ 8 ਵਜੇ ਤਕ ਬੰਦ ਰਹਿਣਗੇ। ਇਸ ਸਬੰਧੀ ਜਾਰੀ ਹੁਕਮਾਂ 'ਚ ਕੈਟਾਗਰੀ 1, 2, 3 ਅਤੇ ਕੈਟਾਗਰੀ 4 ਤਹਿਤ ਆਉਣ ਵਾਲੀਆਂ ਸਨਅਤਾਂ ਸ਼ਨੀਵਾਰ ਨੂੰ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਬੰਦ ਰਹਿਣਗੀਆਂ।

ਗੌਰਤਲਬ ਹੈ ਕਿ ਪੰਜਾਬ ਵਿੱਚ ਬਿਜਲੀ ਸੰਕਟ ਤੇਜ਼ੀ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ। ਸੂਬੇ 'ਚ ਇਸ ਸਮੇਂ ਕਿਸਾਨਾਂ ਤੋਂ ਲੈ ਕੇ ਆਮ ਜਨਤਾ ਤੱਕ ਹਰ ਕੋਈ ਬਿਜਲੀ ਨੂੰ ਲੈ ਕੇ ਚਿੰਤਤ ਹੈ। ਸ਼ਹਿਰੀ ਖੇਤਰਾਂ ਨੂੰ ਛੱਡ ਕੇ ਪੇਂਡੂ ਖੇਤਰਾਂ ਵਿੱਚ 8 ਤੋਂ 10 ਘੰਟੇ ਦੇ ਕੱਟ ਲੱਗ ਰਹੇ ਹਨ। ਉਪਰੋਂ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਹੋਇਆ ਹੈ। ਕਰੀਬ 46 ਡਿਗਰੀ ਤਾਪਮਾਨ ਕਾਰਨ ਇਹ ਮੰਗ ਤੇਜ਼ੀ ਨਾਲ ਵਧੀ ਹੈ।