ਚੰਡੀਗੜ੍ਹ ’ਚ ਬਿਜਲੀ ਗੁੱਲ, ਨਿੱਜੀਕਰਨ ਖਿਲਾਫ ਹੜਤਾਲ ‘ਤੇ ਗਏ ਮੁਲਾਜ਼ਮ

by jaskamal

ਨਿਊਜ਼ ਡੈਸਕ : ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨ ਦੀ ਹੜਤਾਲ ਸ਼ੁਰੂ ਹੋ ਗਈ ਹੈ। ਹੜਤਾਲ ਕਾਰਨ ਸ਼ਹਿਰ ਦੇ ਦੋ ਦਰਜਨ ਦੇ ਕਰੀਬ ਸੈਕਟਰਾਂ 'ਚ ਬੱਤੀ ਗੁੱਲ ਹੈ। ਬਿਜਲੀ ਨਾ ਹੋਣ ਕਰਕੇ ਲੋਕਾਂ ਵਿਚ ਹਾ-ਹਾਕਾਰ ਮੱਚੀ ਹੈ। ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਟ੍ਰੈਫਿਕ ਲਾਈਟਾਂ ਵੀ ਬੰਦ ਹਨ, ਜਿਸ ਕਰਕੇ ਟ੍ਰੈਫਿਕ ਵਿਵਸਥਾ ਵਿਗੜ ਗਈ ਹੈ।

ਬਿਜਲੀ ਕਾਮਿਆਂ ਦੀ ਹੜਤਾਲ 22 ਫਰਵਰੀ ਰਾਤ 12 ਵਜੇ ਸ਼ੁਰੂ ਹੋ ਗਈ ਸੀ। ਹੜਤਾਲ ਸ਼ੁਰੂ ਹੋਣ ਦੇ ਨਾਲ ਹੀ ਮਨੀਮਾਜਰਾ, ਸੈਕਟਰ 32, 45 ਵਿਚ ਰਾਤ 12.30 ਵਜੇ ਬਿਜਲੀ ਚਲੀ ਗਈ, ਜਦੋਂ ਕਿ ਇੰਡਸਟਰੀਅਲ ਏਰੀਆ, ਸੈਕਟਰ- 29,30,28,40,24,46,41,42 ਸਣੇ ਹੋਰ ਸੈਕਟਰਾਂ ਵਿੱਚ ਵੀ ਬਿਜਲੀ ਨਹੀਂ ਹੈ।


More News

NRI Post
..
NRI Post
..
NRI Post
..