ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਚੋਣਾਂ ਜਿੱਤਣ 'ਤੇ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਸਕਾਟ ਮੋਰੀਸਨ ਨੂੰ ਵਧਾਈ ਦਿੰਦੇ ਹੋਏ ਲਿੱਖਿਆ ਕਿ, " ਸਕਾਟ ਮੋਰੀਸਨ ਤੁਹਾਨੂੰ ਬਹੁਤ ਵਧਾਈ । ਅਸੀਂ ਤੁਹਾਡੀ ਅਗੁਵਾਈ ਹੇਠ ਆਸਟ੍ਰੇਲੀਆ ਦੇ ਲੋਕਾਂ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ।
ਰਾਜਨੀਤਕ ਸਾਂਝੇਦਾਰੀ ਵਜੋਂ ਆਪਣੇ ਵਿਚਾਲੇ ਸਬੰਧਾ ਨੂੰ ਹੋਰ ਮਜ਼ਬੂਤੀ ਦੇਣ ਲਈ 'ਚ ਅਸੀਂ ਇੱਕਠੇ ਕੰਮ ਕਰਾਂਗੇ। "ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦਿੰਦਿਆਂ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਲਿਬਰਲ-ਨੈਸ਼ਨਲ ਗਠਡਜੋੜ ਨੇ ਦੇਸ਼ ਵਿੱਚ ਫੈਡਰਲ ਚੋਣ ਸਰਵੇਖਣਾਂ ਨੂੰ ਨਕਾਰਦੇ ਹੋਏ ਬਿੱਲ ਸਾਰਟਨ ਦੀ ਵਿਰੋਧੀ ਲੇਬਰ ਉੱਤੇ ਜਿੱਤ ਹਾਸਲ ਕੀਤੀ ਹੈ।



