ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 11 ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ

by jaskamal

ਨਿਊਜ਼ ਡੈਸਕ (ਜਸਕਮਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ 'ਚ 11 ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਮੈਡੀਕਲ ਕਾਲਜਾਂ ਦੇ ਨਾਲ, ਚੇਨਈ 'ਚ ਸੈਂਟਰਲ ਇੰਸਟੀਚਿਊਟ ਆਫ਼ ਕਲਾਸੀਕਲ ਤਮਿਲ ਦੇ ਇਕ ਨਵੇਂ ਕੈਂਪਸ ਦਾ ਵੀ ਉਦਘਾਟਨ ਕੀਤਾ ਜਾਵੇਗਾ। ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਗਪਗ 4,000 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ, ਜਿਸ 'ਚੋਂ ਲਗਪਗ 2,145 ਕਰੋੜ ਰੁਪਏ ਕੇਂਦਰ ਦੁਆਰਾ ਅਤੇ ਬਾਕੀ ਤਾਮਿਲਨਾਡੂ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਨਵੇਂ ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ, ਉਨ੍ਹਾਂ 'ਚ ਵਿਰੂਧੁਨਗਰ, ਨਮਕਕਲ, ਨੀਲਗਿਰੀ, ਤਿਰੁਪੁਰ, ਤਿਰੂਵੱਲੁਰ, ਨਾਗਪੱਟੀਨਮ, ਡਿੰਡੀਗੁਲ, ਕਾਲਾਕੁਰੀਚੀ, ਅਰਿਆਲੂਰ, ਰਾਮਨਾਥਪੁਰਮ ਤੇ ਕ੍ਰਿਸ਼ਨਾਗਿਰੀ ਸ਼ਾਮਲ ਹਨ।

ਨਵੇਂ ਮੈਡੀਕਲ ਕਾਲਜ, 1,450 ਸੀਟਾਂ ਦੀ ਸੰਚਤ ਸਮਰੱਥਾ ਵਾਲੇ, ਕੇਂਦਰੀ-ਪ੍ਰਯੋਜਿਤ ਸਕੀਮ 'ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ' ਦੇ ਤਹਿਤ ਸਥਾਪਿਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਅਨੁਸਾਰ, ਪਿਛਲੇ ਸੱਤ ਦੌਰਾਨ ਐੱਮਬੀਬੀਐੱਸ ਦੀਆਂ ਸੀਟਾਂ ਵਿੱਚ 79.60 ਪ੍ਰਤੀਸ਼ਤ (51,348 ਸੀਟਾਂ ਤੋਂ 92,222 ਸੀਟਾਂ) ਅਤੇ ਪੀਜੀ ਸੀਟਾਂ ਦੀ ਗਿਣਤੀ ਵਿੱਚ 80.70 ਫੀਸਦੀ (31,185 ਸੀਟਾਂ ਤੋਂ 56,374 ਸੀਟਾਂ) ਦਾ ਵਾਧਾ ਹੋਇਆ ਹੈ।

ਪੀਐਮਓ ਨੇ ਕਿਹਾ ਕਿ 2014 ਤੋਂ ਪਹਿਲਾਂ ਕੁੱਲ ਮੈਡੀਕਲ ਸੀਟਾਂ ਲਗਭਗ 82,500 ਸਨ ਅਤੇ ਪਿਛਲੇ ਸੱਤ ਸਾਲਾਂ ਵਿੱਚ, ਲਗਭਗ 80 ਫੀਸਦੀ ਜਾਂ 66,000 ਸੀਟਾਂ ਦਾ ਵਾਧਾ ਹੋਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਮੈਡੀਕਲ ਕਾਲਜਾਂ (ਸਰਕਾਰੀ ਅਤੇ ਪ੍ਰਾਈਵੇਟ ਦੋਵੇਂ) ਦੀ ਕੁੱਲ ਸੰਖਿਆ 387 ਤੋਂ ਵਧ ਕੇ 596 ਹੋ ਗਈ ਹੈ, ਜੋ ਕਿ ਲਗਭਗ 54 ਫੀਸਦੀ ਦੀ ਛਾਲ ਹੈ।

More News

NRI Post
..
NRI Post
..
NRI Post
..