ਮੁੰਬਈ (ਵਿਕਰਮ ਸਹਿਜਪਾਲ) : ਪ੍ਰਿਯੰਕਾ ਚੋਪੜਾ ਉਹ ਅਦਾਕਾਰਾ ਜਿਸ ਨੇ ਨਾ ਸਿਰਫ਼ ਬਾਲੀਵੁੱਡ ਬਲਕਿ ਹਾਲੀਵੁੱਡ 'ਚ ਵੀ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਕੁਝ ਸਮਾਂ ਪਹਿਲਾਂ ਇਕ ਨਿੱਜੀ ਇੰਟਰਵਿਊਂ 'ਚ ਪ੍ਰਿਯੰਕਾ ਨੇ ਦੱਸਿਆ ਸੀ ਕਿ ਬਚਪਨ 'ਚ ਲੋਕ ਉਸ ਦੇ ਰੰਗ ਦਾ ਮਖੌਲ ਉਡਾਉਂਦੇ ਸਨ।
ਪਰ ਪ੍ਰਿਯੰਕਾ ਨੇ ਮਿਸ ਵਰਲਡ ਦਾ ਖ਼ਿਤਾਬ ਜਿੱਤ ਕੇ ਉਨ੍ਹਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਸੀ। ਇਸ ਦੇ ਚਲਦੇ ਪ੍ਰਿਯੰਕਾ ਨੇ ਪੀਪਲ ਮੈਗਜ਼ੀਨ ਵੱਲੋਂ ‘ਬਿਊਟੀ ਆਫ਼ ਦੀ ਇਅਰ’ ਦਾ ਅਵਾਰਡ ਆਪਣੇ ਨਾਂਅ ਕਰ ਲਿਆ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰਿਯੰਕਾ ਤੋਂ ਜਦੋਂ ਉਨ੍ਹਾਂ ਦੀ ਸੁੰਦਰਤਾ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ,"ਮੈਂ ਇਹ ਮੰਨਦੀ ਹਾਂ ਕਿ ਲੁੱਕਸ ਸਭ ਕੁਝ ਨਹੀਂ ਹੁੰਦੇ ਤੁਹਾਡਾ ਕੰਮ ਅਤੇ ਤੁਹਾਡੀ ਮਿਹਨਤ ਹੀ ਤੁਹਾਡੀ ਖ਼ੂਬਸੂਰਤੀ ਨੂੰ ਚਾਰ ਚੰਦ ਲਗਾਉਂਦੇ ਹਨ।"
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੀ ਆਉਣ ਵਾਲੀ ਫ਼ਿਲਮ ‘ਦ ਸਕਾਏ ਇਜ਼ ਪਿੰਕ’ ਹੈ। ਜੋ ਇਸ ਸਾਲ ਅਕਤੂਬਰ 'ਚ ਰਿਲੀਜ਼ ਹੋ ਸਕਦੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸੋਨਾਲੀ ਬੋਸ ਵੱਲੋਂ ਕੀਤਾ ਗਿਆ ਹੈ।



