ਪ੍ਰਿਯੰਕਾ ਗਾਂਧੀ ਨੇ ਸਾਧਿਆ ਮੋਦੀ ‘ਤੇ ਨਿਸ਼ਾਨਾ, ਕਿਹਾ ਪੁਲਵਾਮਾ ਵਰਗੇ ਅੱਤਵਾਦੀ ਹਮਲਿਆਂ ਨੂੰ ਰੋਕਿਆ ਜਾਵੇ

by mediateam

14 ਫਰਵਰੀ, ਸਿਮਰਨ ਕੌਰ- (NRI MEDIA) :  

ਜਲੰਧਰ (ਸਿਮਰਨ ਕੌਰ) : ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਕਿਹਾ ਕਿ ਮੋਦੀ ਸਰਕਾਰ ਨੂੰ ਭਵਿੱਖ ਵਿਚ ਅਜਿਹੀਆਂ ਅੱਤਵਾਦੀ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ | ਦਸ ਦਈਏ ਕਿ ਪੁਲਵਾਮਾ  ਅੱਤਵਾਦੀ ਹਮਲੇ 'ਚ ਹੁਣ ਤਕ 45 ਜਵਾਨਾਂ ਦੇ ਮਾਰੇ ਜਾਨ ਦੀ ਖਬਰ ਮਿਲੀ ਹੈ ਜਿਸ ਕਰਕੇ ਕਸ਼ਮੀਰ 'ਚ ਲੋਕਾਂ ਦ੍ਵਾਰਾ ਕਾਫੀ ਰੋਸ ਜਤਾਇਆ ਜਾ ਰਿਹਾ ਹੈ 
ਓਥੇ ਹੀ ਮੀਟਿੰਗ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋ ਸਕਦਾ ਹੈ। ਬੀਤੇ ਦਿਨ ਜੈਪੁਰ ਤੋਂ ਪਰਤੀ ਪ੍ਰਿਯੰਕਾ ਨੇ ਲੰਘੀ ਰਾਤ ਵੱਖ ਵੱਖ ਲੋਕ ਸਭਾ ਹਲਕਿਆਂ ਤੋਂ ਆਏ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ।
ਪੱਤਰਕਾਰਾਂ ਨਾਲ ਗਲਬਾਤ ਦੌਰਾਨ ਉਹਨਾਂ ਨੇ ਇਸ ਰਿਪੋਰਟ ਦਾ ਖੁਲਾਸਾ ਕੀਤਾ | ਆਪਣੇ ਪਤੀ ਰੌਬਰਟ ਵਾਡਰਾ ਦੀ ਈਡੀ ਵੱਲੋਂ ਕੀਤੀ ਜਾ ਰਹੀ ਪੁੱਛ ਪੜਤਾਲ ਬਾਰੇ ਗੱਲ ਨੂੰ ਤੋੜਦਿਆਂ ਪ੍ਰਿਯੰਕਾ ਨੇ ਕਿਹਾ ਕਿ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਤੇ ਉਹ ਆਪਣਾ ਕੰਮ ਕਰਦੀ ਰਹੇਗੀ। ਇਸ ਨਾਲ ਉਸ ਨੂੰ ਬਿਲਕੁਲ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦਾ ਉਤਸ਼ਾਹ ਦੇਖ ਕੇ ਕਾਫੀ ਚੰਗਾ ਲੱਗ ਰਿਹਾ ਹੈ। ਉਨ੍ਹਾਂ ਤੋਂ ਜਥੇਬੰਦੀ ਬਾਰੇ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ।