ਘਰ ‘ਚ ਚਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 2 ਕੁੜੀਆਂ ਸਣੇ 5 ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਈਸ਼ਾ ਨਗਰੀ ਇਲਾਕੇ ਵਿਚ ਸਥਿਤ ਇਕ ਘਰ 'ਤੇ ਪੁਲਿਸ ਨੇ ਰੇਡ ਕਰਦਿਆਂ 2 ਕੁੜੀਆਂ ਅਤੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਈਸ਼ਾ ਨਗਰੀ ਇਲਾਕੇ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਘਰ 'ਤੇ ਰੇਡ ਕੀਤੀ ਗਈ। ਪੁਲਿਸ ਨੇ ਸੰਚਾਲਕ ਮੁਹੰਮਦ ਮਸੀਹ, ਆਯੂਸ਼ ਤੇ ਈਸ਼ੂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ 'ਤੇ 2 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਜਿਸਮ ਫਿਰੋਸ਼ੀ ਦੇ ਧੰਦੇ 'ਚ ਸ਼ਾਮਲ ਹੋਏ ਸਨ| ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।