PSEB ਦੀ ਮੈਨੇਜਮੈੰਟ ਨੇ ਅਧਿਆਪਕ ਯੋਗਤਾ ਟੈਸਟ ਨੂੰ ਮੁਲਤਵੀ ਕਰ ਦਿੱਤਾ

by

ਮੋਹਾਲੀ (ਇੰਦਰਜੀਤ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਨੇਜਮੈੰਟ ਨੇ ਅਧਿਆਪਕ ਯੋਗਤਾ ਟੈਸਟ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਪ੍ਰੀਖਿਆ 22 ਦਸੰਬਰ ਨੂੰ ਹੋਣੀ ਸੀ ਜਿਹੜੀ ਕਿ ਹੁਣ ਇਹ ਪ੍ਰੀਖਿਆ ਪੰਜ ਜਨਵਰੀ ਨੂੰ ਹੋਵੇਗੀ। ਖ਼ਬਰ ਹੈ ਕਿ ਪ੍ਰੀਖਿਆ ਕੇਂਦਰਾਂ ਨੂੰ ਲੈ ਕੇ ਪੰਜਾਬ ਭਰ ਵਿਚ ਵਿਵਾਦ ਖੜ੍ਹਾ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਸਿੱਖਿਆ ਬੋਰਡ ਦੀ ਮੈਨੇਜਮੈਂਟ ਇਸ ਪ੍ਰੀਖਿਅਾ ਲਈ ਨਵੇੰ ਸਿਰਿਓਂ ਪ੍ਰੀਖਿਆ ਕੇਂਦਰਾਂ ਬਣਾਉਣ ਵਿਚ ਜੁਟ ਗੲੀ ਹੈ। 

ਖਬਰ ਹੈ ਕਿ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ ਲਈ ਸੂਬਾ ਭਰ ਤੋਂ ਇਕ ਲੱਖ 75 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿੰਨ੍ਹਾਂ ਲਈ ਸਿਰਫ਼ 250 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਪ੍ਰੀਖਿਆਰਥੀ ਰੌਲ਼ਾ ਪਾ ਰਹੇ ਸਨ ਕਿ ਪ੍ਰੀਖਿਆ ਕੇਂਦਰਾਂ ਉਨ੍ਹਾਂ ਦੇ ਘਰ ਤੋੰ ਸੈਕੜੇ ਕਿਲੋਮੀਟਰ ਦੀ ਦੂਰੀ 'ਤੇ ਹਨ। ਇਸ ਮਾਮਲੇ 'ਤੇ ਪੂਰਾ ਦਿਨ ਸੋਸ਼ਲ ਮੀਡੀਆ 'ਤੇ ਚਰਚਾ ਹੁੰਦੀ ਰਹੀ, ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਮਾਮਲਾ ਸਰਕਾਰ ਦੇ ਆਹਲਾ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਜਿਸ ਤੋਂ ਬਾਅਦ ਬੋਰਡ ਮੈਜੇਮੈੰਟ ਨੂੰ ਝਾੜ ਪਾਈ ਹੈ ਅਤੇ ਪ੍ਰੀਖਿਅਾ ਦੀ ਤਾਰੀਕ ਵਿਚ ਬਦਲਾਅ ਕੀਤਾ ਗਿਆ।

ਉਮੀਦਵਾਰ ਅਧਿਕਾਰਤ ਵੈਬਸਾਈਟ ’ਤੇ ਹੇਠਾਂ ਦਿੱਤੇ ਗਏ ਸਰਲ ਸਪੈਪਸ ਨੂੰ ਫਾਲੋ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।

  • ਸਭ ਤੋਂ ਪਹਿਲਾ ਅਧਿਕਾਰਿਤ ਵੈਬਸਾਈਟ pstet.net ’ਤੇ ਜਾਓ।
  • ਹੁਣ ਆਪਣੀ ਰਜਿਸਟਰਡ ਲਾਗਇਨ ਡਿਟੇਲਸ ਦਰਜ ਕਰੋ।
  • ਹੁਣ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ। 
  • ਹੁਣ ਤੁਹਾਡੀ ਸਕਰੀਨ ’ਤੇ ਤੁਹਾਡਾ ਸਕਿਊਰਿਟੀ ਕੋਡ ਨਜ਼ਰ ਆਏਗਾ, ਉਹ ਦਰਜ ਕਰੋ। ਹੁਣ ਪੰਜਾਬ ਟੀਈਟੀ ਕਾਰਡ ਦੇ ਲਿੰਕ ’ਤੇ ਕਲਿੱਕ ਕਰੋ।
  • ਹੁਣ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਓ ਅਤੇ ਇਸ ਦਾ ਇਕ ਪ੍ਰਿੰਟ ਜ਼ਰੂਰ ਲੈ ਲਓ।

ਦੱਸ ਦੇਈਏ ਕਿ ਪ੍ਰੀਖਿਆ ਵਾਲੇ ਦਿਨ ਇਕ ਕਾਰਡ ਇਕ ਜ਼ਰੂਰੀ ਡਾਕੂਮੈਂਟ ਹੁੰਦਾ ਹੈ ਜੋ ਪ੍ਰੀਖਿਆ ਵਾਲੇ ਦਿਨ ਉਮੀਦਵਾਰ ਕੋਲ ਹੋਣਾ ਚਾਹੀਦਾ ਹੈ। ਐਡਮਿਟ ਕਾਰਡ ਡਾਊਨਲੋਡ ਕਰਨ ਤੋਂ ਬਾਅਦ ਉਮੀਦਵਾਰ ਆਪਣੀ ਸਾਰੀ ਜ਼ਰੂਰੀ ਜਾਣਕਾਰੀ ਦੇਖ ਲਵੇ ਤਾਂ ਜੋ ਕੋਈ ਕਮੀ ਨਾ ਰਹਿ ਜਾਵੇ।


More News

NRI Post
..
NRI Post
..
NRI Post
..