ਹੁਣ 6 ਘੰਟੇ ਤੋਂ ਜ਼ਿਆਦਾ ਨਹੀਂ ਖੇਡ ਸਕੋਗੇ PUBG

by mediateam

ਓਂਟਾਰੀਓ (ਵਿਕਰਮ ਸਹਿਜਪਾਲ) : Tencent Games ਅਤੇ PUBG Corporation ਨੇ ਜ਼ਰੂਰੀ ਕਦਮ ਚੁੱਕੇ ਹਨ। ਸ਼ਿਕਾਇਤਾਂ ਦੇ ਮੱਦੇਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਨੇ ਗੇਮ ਪਲੇਅ ਟਾਈਮ ’ਤੇ ਭਾਰਤ ’ਚ 6 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਕਨਫਰੇਮਸ਼ਨ ਲਈ ਪਬਜੀ ਮੋਬਾਇਲ ਵਲੋਂ ਕੋਈ ਬਿਆਨ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਦਸਣਯੋਗ ਹੈ ਕਿ ਗੇਮਰਜ਼ ਦੀ ਮੰਨੀਏ ਤਾਂ ਪਲੇਅਰਾਂ ਨੂੰ ਗੇਮ ਖੇਡਣ ਦੇ ਪਹਿਲਾਂ ਦੋ ਘੰਟੇ ਬਾਅਦ ਇਕ ਵਾਰਨਿੰਗ ਮੈਸੇਜ ਆਉਂਦਾ ਹੈ ਅਤੇ ਚਾਰ ਘੰਟੇ ਬਾਅਦ ਦੁਬਾਰਾ ਮੈਸੇਜ ਦਿਖਾਈ ਦਿੰਦਾ ਹੈ। 


ਇਸ ਮੈਸੇਜ ’ਚ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਲਿਮਟ ’ਤੇ ਪਹੁੰਚਣ ਵਾਲੇ ਹਨ। ਗੇਮਰਜ਼ ਦਾ ਕਹਿਣਾ ਹੈ ਕਿ 6 ਘੰਟੇ ਬਾਅਦ ਉਨ੍ਹਾਂ ਨੂੰ ਇਕ ‘'Health Reminder' ਦਾ ਇਕ ਪਾਪ-ਅਪ ਬਾਕਸ ਦਿਖਾਈ ਦਿੰਦਾ ਹੈ। ਪਲੇਅਰਜ਼ ਨੂੰ ਕਿਹਾ ਜਾਂਦਾ ਹੈ ਕਿ ਉਹ 6 ਘੰਟੇ ਤਕ ਗੇਮ ਖੇਡ ਚੁੱਕੇ ਹਨ ਅਤੇ 24 ਘੰਟੇ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਅਗਲੇ 6 ਘੰਟੇ ਦਾ ਗੇਮ ਪਲੇਅ ਟਾਈਮ ਦਿੱਤਾ ਜਾਵੇਗਾ। ਇਹ ਪਾਬੰਦੀ ਗੁਜਰਾਤ ਦੇ ਕੁਝ ਸ਼ਹਿਰਾਂ ’ਚ ਗੇਮ ਬੈਨ ਹੋਣ ਅਤੇ ਕੁਝ ਗ੍ਰਿਫਤਾਰੀਆਂ ਤੋਂ ਬਾਅਦ ਸਾਹਮਣੇ ਆਈ ਹੈ।