ਪੁਲਵਾਮਾ ਆਤੰਕੀ ਹਮਲਾ : ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਮੀਨਾ ਜੰਜੂਆ ਨੇ ਦਿੱਤਾ ਵੱਡਾ ਬਿਆਨ

by mediateam

16 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਮੀਨਾ ਜੰਜੂਆ ਨੇ ਪੀ–5 ਰਾਸ਼ਟਰਾਂ ਦੇ ਰਾਜਦੂਤਾਂ ਨਾਲ ਮੁਲਾਕਾਤ ਕਰਕੇ ਜੰਮੂ ਤੇ ਕਸ਼ਮੀਰ ਵਿਚ ਅਰਧਸੈਨਿਕ ਬਲ ਦੇ ਕਫਲੇ ਉਤੇ ਅੱਤਵਾਦੀ ਹਮਲੇ ਵਿਚ ਇਲਸਾਮਾਬਾਦ ਦੀ ਭੂਮਿਕਾ ਦੇ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਸ਼ੁੱਕਰਵਾਰ ਟਵੀਟ ਕਰਕੇ ਕਿਹਾ ਕਿ ਵਿਦੇਸ਼ ਸਕੱਤਰ ਨੇ ਅੱਜ ਵਿਦੇਸ਼ ਮੰਤਰਾਲੇ ਵਿਚ ਪੀ–5 ਰਾਜਦੂਤਾਂ ਨਾਲ ਸੰਖੇਪ ਮੁਲਾਕਾਤ ਕਰਕੇ ਪੁਲਵਾਮਾ ਹਮਲੇ ਉਤੇ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਪਾਕਿ ਵਿਦੇਸ਼ ਸਕੱਤਰ ਵਲੋਂ ਕੀਤੀ ਗਈ ਮੀਟਿੰਗ 'ਚ ਉਹਨਾਂ ਕਿਹਾ ਕਿ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਇਆ ਹੈ। ਫੈਜ਼ਲ ਨੇ ਜੰਜੂਆਂ ਦੇ ਹਵਾਲੇ ਨਾਲ ਟਵੀਟ ਉਤੇ ਲਿਖਿਆ ਕਿ ਖੇਤਰ ਵਿਚ ਤਣਾਅ ਵਧਣ ਦੇ ਨਕਾਰਾਤਮਕ ਨਤੀਜੇ ਹੋਣਗੇ। ਪਾਕਿਸਤਾਨੀ ਮੂਲ ਦੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ਵਿਚ ਸ੍ਰੀਨਗਰ–ਜੰਮੂ ਰਾਜਮਾਰਗ ਉਤੇ ਸੀਆਰਪੀਐਫ ਦੇ ਇਕ ਕਾਫਲੇ ਉਤੇ ਕਾਰ ਬੰਬ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿਚ 49 ਜਵਾਨ ਸ਼ਹੀਦ ਹੋ ਗਏ ਸਨ।

More News

NRI Post
..
NRI Post
..
NRI Post
..