Punjab: ਬਟਾਲਾ ‘ਚ ਵਾਪਰਿਆ ਦਾਦਰਦਨਾਕ ਸੜਕ ਹਾਦਸਾ, 1 ਦੀ ਮੌਤ, 7 ਜ਼ਖਮੀ

by nripost

ਗੁਰਦਸਪੂਰ (ਰਾਘਵ): ਬੀਤੇ ਦਿਨ ਅੱਡਾ ਅੰਮੋਨੰਗਲ ਨੇੜੇ ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ’ਚ ਇਕ ਵਿਅਕਤੀ ਦੀ ਮੌਤ ਅਤੇ 7 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪ੍ਰਕਾਸ਼ ਸਿੰਘ ਪੁੱਤਰ ਸ਼ਿਵ ਸਿੰਘ ਵਾਸੀ ਪਿੰਡ ਪੱਲਾ, ਨੇੜੇ ਗੱਗੜਭਾਣਾ ਆਪਣੀ ਕਾਰ ’ਤੇ ਸਵਾਰ ਹੋ ਕੇ ਆਪਣੇ ਲੜਕੇ ਅਰਮਾਨਦੀਪ ਸਿੰਘ ਨਾਲ ਬਟਾਲਾ ਤੋਂ ਮਹਿਤਾ ਵੱਲ ਜਾ ਰਿਹਾ ਸੀ। ਜਦੋਂ ਇਹ ਅੱਡਾ ਅੰਮੋਨੰਗਲ ਨੇੜੇ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਇਕ ਹੋਰ ਕਾਰ ਜਿਸ ਵਿਚ ਗੀਤਾ ਪਤਨੀ ਰਵੀ, ਰਵੀ ਅਤੇ ਰਵੀ ਵਾਸੀ ਜੰਡਿਆਲਾ ਗੁਰੂ, ਸੁਰਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਨਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀਆਨ ਟਪਿਆਲਾ, ਅਮਰਜੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਪਿੰਡ ਵਜ਼ੀਰ ਭੁੱਲਰ ਅਤੇ ਛੋਟਾ ਬੱਚਾ ਗੁਰਕੀਰਤ ਸਿੰਘ ਪੁੱਤਰ ਰਵੀ ਵਾਸੀ ਜੰਡਿਆਲਾ ਗੁਰੂ ਸਵਾਰ ਸਨ, ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਪ੍ਰਕਾਸ਼ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਬਾਕੀ 7 ਜਣੇ ਜ਼ਖਮੀ ਹੋ ਗਏ। ਓਧਰ, ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

More News

NRI Post
..
NRI Post
..
NRI Post
..