ਪੰਜਾਬ ਵਿੱਚ ਮੌਸਮ ਵਿਭਾਗ ਵਲੋਂ ਅਲਰਟ ਜਾਰੀ – ਭਾਰੀ ਮੀਂਹ ਦੀ ਸੰਭਾਵਨਾ

by mediateam

ਚੰਡੀਗੜ੍ਹ , 24 ਜੁਲਾਈ ( NRI MEDIA )

ਜੁਲਾਈ ਦਾ ਆਖਰੀ ਹਫਤਾ ਸ਼ੁਰੂ ਹੋਣ ਵਾਲਾ ਹੈ ਤੇ ਪੰਜਾਬ 'ਚ ਇੱਕ ਵਾਰ ਫਿਰ ਮਾਨਸੂਨ ਐਕਟਿਵ ਹੋਣ ਲਈ ਤਿਆਰ ਹੈ, ਬੁੱਧਵਾਰ ਰਾਤ ਤੋਂ ਐਤਵਾਰ ਤੱਕ ਮਾਨਸੂਨ ਦੇ ਨੀਵੇਂ ਬੱਦਲ ਤੇ ਹਲਕੀਆਂ/ਦਰਮਿਆਨੀਆਂ ਬਰਸਾਤਾਂ ਸੂਬੇ ਦੇ ਸਾਰੇ ਹਿੱਸਿਆਂ ਚ ਦੇਖੀਆਂ ਜਾਣਗੀਆਂ , ਗੁਰਦਾਸਪੁਰ ਤੇ ਹਿਮਾਚਲ ਨਾਲ ਲੱਗਦੇ ਨੀਮ-ਪਹਾੜੀ ਹਿੱਸਿਆਂ ਚ ਲੰਮੇ ਅਰਸੇ ਬਾਅਦ ਚੰਗਾ ਮੀਂਹ ਪਵੇਗਾ।


ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅਗਲੇ ਆਉਂਣ ਵਾਲੇ ਦੋ ਦਿਨਾਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ , ਇਸ ਸਬੰਧੀ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੀਂਹ ਦੌਰਾਨ ਕਿਸੇ ਵੀ ਤਰ੍ਹਾਂ ਦੀ ਘਟਨਾ ਨਾਲ ਨਿਪਟਣ ਲਈ ਉਚੇਚੇ ਪ੍ਰਬੰਧ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ |

ਸੂਬੇ 'ਚ 25-26 ਜੁਲਾਈ ਨੂੰ ਮੀਂਹ ਦੀ ਸਭ ਤੋਂ ਵੱਧ ਉਮੀਦ ਰਹੇਗੀ , ਇਸ ਦੌਰਾਨ ਮੀਂਹ ਦੀ ਝੜੀ ਲਗ ਸਕਦੀ ਹੈ , ਲੁਧਿਆਣਾ, ਨਵਾਂਸ਼ਹਿਰ, ਬਠਿੰਡਾ, ਮੁਕਤਸਰ, ਫਰੀਦਕੋਟ, ਕੋਟਕਪੂਰਾ, ਪਟਿਆਲਾ, ਅੰਬਾਲਾ, ਗੁਰਦਾਸਪੁਰ, ਪਠਾਨਕੋਟ, ਦਸੂਹਾ, ਮੁਕੇਰੀਆਂ, ਅੰਮ੍ਰਿਤਸਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ ਦੇ ਇਲਾਕਿਆਂ ਚ ਭਾਰੀ ਮੀਂਹ ਦੀ ਉਮੀਦ ਹੈ , ਜਾਹਿਰ ਹੈ ਕਿ ਸੂਬੇ ਦੇ ਕਈ ਹਿੱਸਿਆਂ 'ਚ ਫਿਰ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਐਤਵਾਰ ਤੋਂ ਮਾਨਸੂਨੀ ਬਰਸਾਤਾਂ ਚ ਕਮੀ ਆਵੇਗੀ , ਇਸ ਦੌਰਾਨ ਨਾ ਸਿਰਫ ਪੰਜਾਬ ਬਲਕਿ ਦਿੱਲੀ, ਪੰਜਾਬ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਚ ਵੀ ਚੰਗੀਆਂ ਮਾਨਸੂਨੀ ਫੁਹਾਰਾਂ ਪੈਣਗੀਆਂ।  

More News

NRI Post
..
NRI Post
..
NRI Post
..