ਭਾਰਤ ਪਾਕ ਤਣਾਅ ਵਿਚਕਾਰ ਪੰਜਾਬ ਹੈ ਪੂਰੀ ਤਰ੍ਹਾਂ ਤਿਆਰ – ਬ੍ਰਹਮ ਮੋਹਿੰਦਰਾ

by mediateam

ਲੁਧਿਆਣਾ , 02 ਮਾਰਚ ( NRI MEDIA )

ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਵਰਗੇ ਹਾਲਾਤ ਬਣੇ ਹੋਏ ਹਨ , ਜਿਸ ਉੱਤੇ ਪੰਜਾਬ ਦੇ ਸਿਹਤ ਮੰਤਰੀ ਨੇ ਇਕ ਵੱਡਾ ਬਿਆਨ ਦਿੱਤਾ ਹੈ , ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਪਾਕ ਤਣਾਅ ਦੇ ਵਿੱਚ ਜੋ ਹਾਲਾਤ ਬਣੇ ਹੋਏ ਹਨ ਉਨ੍ਹਾਂ ਨਾਲ ਨਿੱਬੜਨ ਲਈ ਪੰਜਾਬ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ , ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਅਲਰਟ ਕੀਤਾ ਗਿਆ ਹੈ , ਬ੍ਰਹਮ ਮਹਿੰਦਰਾ ਨੇ ਸਾਫ਼ ਕੀਤਾ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਨੂੰ ਵੀ ਤਿਆਰ ਰਹਿਣ ਨੂੰ ਕਿਹਾ ਗਿਆ ਹੈ , ਜ਼ਰੂਰਤ ਪੈਣ ਤੇ ਨਿੱਜੀ ਹਸਪਤਾਲਾਂ ਦੀ ਵੀ ਮਦਦ ਲਈ ਜਾਵੇਗੀ |

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਲੁਧਿਆਣਾ ਵਿਖੇ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ , ਮੰਤਰੀ ਨੇ ਇਥੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧੜੇ ਹੋਏ ਕਿਹਾ ਕਿ ਅਯੁਸ਼ਮਾਨ ਭਾਰਤ ਸਕੀਮ, ਜੋ ਕਿ ਕੇਂਦਰ ਸਰਕਾਰ ਦੁਆਰਾ ਚਾਲੀ ਜਾ ਰਹੀ ਹੈ ਉਹ ਪੰਜਾਬੀਆਂ ਲਈ ਸਹੀ ਨਹੀਂ ਹੈ ਕਿਉਂਕਿ ਇਸਦੀ ਸ਼ਰਤ ਦੇ ਅਨੁਸਾਰ, ਸਿਰਫ 14 ਲੱਖ ਲੋਕ ਨੂੰ ਹੀ ਕਵਰ ਕੀਤਾ ਜਾ ਰਿਹਾ ਹੈ , ਉਨ੍ਹਾਂ ਕਿਹਾ ਕਿ ਇਸ ਵਿੱਚ ਸਿਰਫ ਉਹ ਲੋਕ ਸ਼ਾਮਲ ਹਨ ਜੋ ਉੱਚ ਵਰਗ ਦੇ ਹਨ ਜਾਂ ਇਨਕਮ ਟੈਕਸ ਜਮ੍ਹਾ ਕਰਵਾਉਂਦੇ ਹਨ |

ਸਰਕਾਰੀ ਹਸਪਤਾਲਾਂ ਵਿਚ ਚੱਲ ਰਹੇ ਸਟਾਫ ਦੀ ਘਾਟ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ ਵਿਚ, ਕੰਟਰੈਕਟ, ਆਊਟਸੋਰਸਿੰਗ ਅਤੇ ਪਾਰਟ ਟਾਈਮ ਦੇ ਰੂਪ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਯਕੀਨੀ ਬਣਾਇਆ ਜਾਵੇਗਾ. ਇਸ ਤੋਂ ਇਲਾਵਾ ਜੇ ਲੋੜ ਪਈ ਤਾਂ ਨਵੀਂ ਭਰਤੀ ਵੀ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਬੰਧ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਕੀਤਾ ਗਿਆ ਹੈ, ਲਗਾਤਾਰ ਕੰਮ ਅਤੇ ਸਿਹਤ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ |

More News

NRI Post
..
NRI Post
..
NRI Post
..