ਪੰਜਾਬ: ਕਾਂਗਰਸ ਦੇ ਇਸ ਵੱਡੇ ਨੇਤਾ ਦੇ ਘਰ ‘ਤੇ IT ਰੇਡ

by nripost

ਚੰਡੀਗੜ੍ਹ (ਪਾਇਲ): ਸੀਨੀਅਰ ਕਾਂਗਰਸੀ ਆਗੂ ਅਤੇ ਰਮਿੰਦਰ ਆਵਲਾ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂਹਰਸਹਾਏ ਦੀ ਰਿਹਾਇਸ਼ ਸਮੇਤ ਕਰੀਬ 12 ਥਾਵਾਂ 'ਤੇ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਉਹਨਾਂ ਤੋਂ ਉਨ੍ਹਾਂ ਦੇ ਕਾਰੋਬਾਰ ਅਤੇ ਆਮਦਨ ਸੰਬੰਧੀ ਵੇਰਵੇ ਮੰਗੇ ਜਾ ਰਹੇ ਹਨ।

ਦੱਸ ਦਇਏ ਕਿ ਗੁਰੂਹਰਸਹਾਏ 'ਚ ਟੀਮਾਂ ਸਵੇਰੇ 6 ਵਜੇ ਦੇ ਕਰੀਬ ਪਹੁੰਚ ਗਈਆਂ ਸਨ ਅਤੇ ਉਦੋਂ ਤੋਂ ਹੀ ਅੰਦਰ ਜਾਂਚ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਰਮਿੰਦਰ ਆਵਲਾ ਇੱਥੇ ਨਹੀਂ ਰਹਿੰਦਾ ਅਤੇ ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਰਮਿੰਦਰ ਆਵਲਾ ਜਲਾਲਾਬਾਦ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ 2019 ਵਿੱਚ ਵੀ ਜਲਾਲਾਬਾਦ ਤੋਂ ਵਿਧਾਇਕ ਚੁਣੇ ਗਏ ਸਨ। ਜਿਸ ਦੇ ਚੱਲਦੇ ਇੱਥੇ ਉਪ ਚੋਣ ਹੋਈ। ਇਹ ਸੀਟ ਸੁਖਬੀਰ ਸਿੰਘ ਬਾਦਲ ਦੇ 2019 ਵਿੱਚ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ ਅਤੇ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਨੇ ਇੱਥੋਂ ਜਿੱਤ ਹਾਸਲ ਕੀਤੀ ਸੀ। ਪਰ ਉਹ 2022 ਦੀਆਂ ਚੋਣਾਂ ਹਾਰ ਗਏ ਸਨ।

More News

NRI Post
..
NRI Post
..
NRI Post
..