ਚੰਡੀਗੜ੍ਹ , 18 ਜੂਨ ( NRI MEDIA )
ਸੂਬੇ 'ਚ ਕੱਲ੍ਹ ਸ਼ਾਮ ਤੋ ਸ਼ੁਰੂ ਹੋਈ ਬਾਰਿਸ਼ ਦਾ ਦੌਰ ਕੱਲ੍ਹ ਜ਼ਿਕਰ ਕੀਤੇ ਅਨੁਸਾਰ ਪੱਛਮੀਂ ਤੇ ਹੇਠਲੇ ਮਾਲਵੇ ਚ ਹਾਲੇ ਤੱਕ ਜ਼ਾਰੀ ਹੈ ਹੁਣ ਹਲਚਲ ਘੱਟੇਗੀ ਪਰ ਅਗਲੇ ਕੁਝ ਘੰਟੇ ਲੰਘਦੀ ਟੁੱਟਵੀਂ ਬੱਦਲਵਾਈ ਦਰਮਿਆਨ ਟੁੱਟਮੀਆਂ ਮੀਂਹ ਦੀਆਂ ਫੁਹਾਰਾਂ ਜਾਰੀ ਰਹਿਣ ਦੀ ਆਸ ਹੈ ਖਾਸਕਰ ਮਾਲਵਾ ਡਵੀਜ਼ਨ ਦੇ SW ਭਾਗਾਂ ਚ ਅਤੇ ਅੱਜ ਤੇ ਕੱਲ੍ਹ ਮੌਸਮ ਸੁਹਾਵਣਾ ਰਹੇਗਾ ,11 ਜੂਨ ਦੀ ਅਪਡੇਟ ਚ ਦੱਸੇ ਮੁਤਾਬਿਕ ਕੱਲ੍ਹ ਪੱਛਮੀਂ ਸਿਸਟਮ ਤੇ ਮਰੇ ਹੋਏ ਵਾਯੂ ਤੂਫ਼ਾਨ ਦੀ ਨਮੀ ਸਦਕਾ ਸੂਬੇ ਚ ਚੰਗੀਆਂ ਬਾਰਿਸ਼ਾਂ ਦਾ ਸਬੱਬ ਬਣਿਆ।
ਰਹਿੰਦੀ ਜੂਨ ਪੱਛਮੀਂ ਸਿਸਟਮਾਂ ਸਦਕੇ ਪ੍ਰੀ-ਮਾਨਸੂਨ ਦੀਆਂ ਇਕ-ਹੋਰ ਚੰਗੀਆਂ ਬਰਾਸਤਾਂ ਪੈ ਸਕਦੀਆਂ ਹਨ ।ਕੁਝ ਖੇਤਰਾਂ ਚ ਅਗਲੇ ਦੋ-ਤਿੰਨ ਦਿਨਾਂ ਦੌਰਾਨ ਇੱਕ ਦੋ ਵਾਰ ਹਲਕੀ ਹਲਚਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ , ਮੌਸਮ ਵਿਭਾਗ ਦੇ ਅਨੁਸਾਰ ਪੰਜਾਬ, ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਛਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਦੇ ਵਿਚ 40-50 ਕਿਲੋਮੀਟਰ ਦੀ ਰਫਤਾਰ ਨਾਲ ਤੇਜ ਹਵਾਵਾਂ ਚਲ ਸਕਦੀਆਂ ਹਨ ਅਤੇ ਇਸਦੇ ਨਾਲ ਹੀ ਬਿਜਲੀ ਵੀ ਡਿੱਗ ਸਕਦੀ ਹੈ।
ਇਸਤੋਂ ਅਲਾਵਾ ਵਿਭਾਗ ਕਹਿੰਦਾ ਹੈ ਕਿ ਉਤਰਾਖੰਡ ਵਿਚ ਬਿਜਲੀ ਪੈਣ ਦੇ ਨਾਲ ਨਾਲ ਗੜੇ ਪੈਣ ਦੀ ਸਤਿਥੀ ਵੀ ਬਣ ਰਹੀ ਹੈ , ਮੌਸਮ ਵਿਭਾਗ ਦੇ ਮੁਤਾਬਿਕ ਹੁਣ ਤਕ ਮਾਨਸੂਨ ਨੂੰ ਦੇਸ਼ ਦੇ ਕਾਫੀ ਹਿੱਸਿਆਂ ਤਕ ਪੁੱਜ ਜਾਣਾ ਚਾਹੀਦਾ ਸੀ ਪਰ ਅਜਿਹਾ ਨਾ ਹੋ ਸਕਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਚੇਹਰੇ ਖੁਸ਼ਕ ਨਜ਼ਰ ਆ ਰਹੇ ਹਨ |



