ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਜਲਿ੍ਆਂਵਾਲਾ ਬਾਗ਼ ਦੀ ਟਿਕਟ ਲਗਾਉਣ ਦੀ ਨਿਖੇਧੀ

by mediateam

ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਸਰਕਾਰ ਦੀ ਜਲਿ੍ਆਂਵਾਲਾ ਬਾਗ਼ ਦੀ ਵਿਰਾਸਤ 'ਤੇ ਟਿਕਟ ਲਗਾਉਣ ਦੀ ਨੀਅਤ ਤਹਿਤ ਬਣਾਏ ਗਏ ਕਾਊਂਟਰ, ਜਿਸ ਨਾਲ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਢਕਿਆ ਗਿਆ ਹੈ, ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਟਿਕਟ ਲਗਦੀ ਹੈ ਤਾਂ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।ਪੀਐੱਸਯੂ ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਨੇ ਕਿਹਾ ਕਿ ਜਲਿ੍ਆਂਵਾਲਾ ਬਾਗ਼ ਬਰਤਾਨਵੀ ਸਾਮਰਾਜ ਵਿਰੁੱਧ ਲੜੇ ਸ਼ਾਨਾਮੱਤੇ ਆਜ਼ਾਦੀ ਸੰਗਰਾਮ ਦਾ ਪ੍ਰਤੀਕ ਹੈ। ਇਹ ਵਿਰਾਸਤ ਪੰਜਾਬੀਆਂ ਨੂੰ ਸੱਚੀ ਦੇਸ਼ਭਗਤੀ ਤੇ ਧਰਮ ਨਿਰਪੱਖਤਾ ਦੀ ਪ੍ਰੇਰਨਾ ਦਿੰਦੀ ਹੈ। ਇਸ ਪ੍ਰੇਰਨਾ ਨੂੰ ਮਨੋਰੰਜਨ ਪਾਰਕ 'ਚ ਤਬਦੀਲ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਅਜਿਹਾ ਕੋਈ ਵੀ ਯਤਨ ਸਰਕਾਰ ਨੂੰ ਬਹੁਤ ਮਹਿੰਗਾ ਪਏਗਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਦੇਸ਼ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਸੰਵਿਧਾਨਕ ਸੰਸਥਾਵਾਂ ਨੂੰ ਆਪਣੇ ਭਗਵੇ ਏਜੰਡੇ ਤਹਿਤ ਚਲਾਇਆ ਜਾ ਰਿਹਾ ਹੈ, ਉਸ ਤੋਂ ਜੱਲਿ੍ਆਂਵਾਲਾ ਬਾਗ਼ ਦੇ ਨਵੀਨੀਕਰਨ ਤੇ ਮੁਰੰਮਤ ਦੇ ਕੰਮ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਮੌਜੂਦ ਰਹੇ ਹਨ। ਕਿਉਂਕਿ ਇਸਤੋਂ ਪਹਿਲਾਂ ਵੀ ਭਾਜਪਾ ਦਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਐਂਟਰੀ ਟਿਕਟ ਲਾਉਣ ਦੀ ਵਕਾਲਤ ਕਰ ਚੁੱਕਾ ਹੈ।ਪੀਐੱਸਯੂ ਤੇ ਐੱਨਬੀਐੱਸ ਦੇ ਜਨਰਲ ਸਕੱਤਰ ਗਗਨ ਸੰਗਰਾਮੀ ਤੇ ਮੰਗਾ ਆਜ਼ਾਦ ਨੇ ਕਿਹਾ ਕਿ ਜਿਨਾਂ ਲੋਕਾਂ ਦਾ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਰੱਤੀ ਭਰ ਵੀ ਯੋਗਦਾਨ ਨਹੀਂ, ਉਨ੍ਹਾਂ ਲੋਕਾਂ ਕੋਲੋਂ ਅਜਿਹੇ ਕਾਰਨਾਮਿਆਂ ਦੀ ਹੀ ਆਸ ਹੈ ਪਰ ਪੰਜਾਬ ਦੀ ਜਵਾਨੀ ਐਂਟਰੀ ਟਿਕਟ ਲਾਉਣ ਦੇ ਫੈਸਲੇ ਨੂੰ ਹਰਗਿਜ਼ ਲਾਗੂ ਨਹੀਂ ਹੋਣ ਦੇਵੇਗੀ।

More News

NRI Post
..
NRI Post
..
NRI Post
..