ਜਲੰਧਰ (ਰਾਘਵ): ਜਲੰਧਰ 'ਚ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਨਿਗਮ ਦੇ ਅਧਿਕਾਰੀ ਐਮ.ਟੀ.ਪੀ. ਸੁਖਦੇਵ ਵਸ਼ਿਸ਼ਟ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਅਧਿਕਾਰੀ ਨੂੰ ਵੱਡੇ ਘਪਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ। ਉਕਤ ਅਧਿਕਾਰੀ 'ਤੇ ਕੁਝ ਸਿਆਸਤਦਾਨਾਂ ਨਾਲ ਮਿਲ ਕੇ ਵੱਡਾ ਘਪਲਾ ਕਰਨ ਦਾ ਦੋਸ਼ ਹੈ, ਜਿਸ ਕਾਰਨ ਅੱਜ ਵਿਜੀਲੈਂਸ ਨੇ ਨਗਰ ਨਿਗਮ 'ਚ ਛਾਪਾ ਮਾਰ ਕੇ ਉਕਤ ਅਧਿਕਾਰੀ ਨੂੰ ਉਥੋਂ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਅੱਜ ਦੁਪਹਿਰ ਬਾਅਦ ਜਲੰਧਰ ਨਗਰ ਨਿਗਮ 'ਚ ਛਾਪਾ ਮਾਰਿਆ 'ਤੇ ਏ.ਟੀ.ਪੀ. ਨੇ ਉਸ ਤੋਂ ਕਾਫੀ ਦੇਰ ਤੱਕ ਬੰਦ ਕਮਰੇ ਵਿਚ ਪੁੱਛਗਿੱਛ ਕੀਤੀ।
ਦੱਸ ਦੇਈਏ ਕਿ ਉਕਤ ਅਧਿਕਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦਾ ਕਰੀਬੀ ਦੱਸਿਆ ਜਾਂਦਾ ਹੈ। ਰਮਨ ਅਰੋੜਾ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਕੱਲ੍ਹ ਹੀ ਵਾਪਸ ਲੈ ਲਈ ਸੀ। ਅੱਜ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਨਿਗਮ ਅਧਿਕਾਰੀ ਐਮ.ਟੀ.ਪੀ. ਸੁਖਦੇਵ ਵਸ਼ਿਸ਼ਟ ਨੂੰ ਵਿਜੀਲੈਂਸ ਨੇ ਚੁੱਕ ਲਿਆ ਹੈ।



