ਚੰਡੀਗੜ੍ਹ , 31 ਦਸੰਬਰ ( NRI MEDIA )
21ਵੀਂ ਸਦੀ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਸ਼ੀਤ ਲਹਿਰ, ਜੋ ਕਿ ਨਵੀਂ ਪੀੜ੍ਹੀ ਲਈ ਪਹਿਲੀ ਭਿਆਨਕ ਸਰਦੀ ਹੈ, ਆਪਣੇ ਆਖਰੀ ਦੌਰ ਚ ਹੈ , ਪੰਜਾਬ ਦੇ ਕਈ ਹਿੱਸੇ ਸ਼ੀ੍ਨਗਰ, ਸ਼ਿਮਲਾ ਤੋਂ ਵੱਧ ਠੰਢੇ ਬਣੇ ਹੋਏ ਹਨ , ਨਾ ਕੇਵਲ "ਕੋਲਡ ਡੇ" ਬਲਕਿ ਰਾਤਾਂ ਦਾ ਪਾਰਾ ਵੀ 0°C ਤੱਕ ਗਿਰ ਚੁੱਕਿਆ ਹੈ , ਮੁਕਤਸਰ ਚ 0.3°, ਮੋਗਾ 0.7° ਨਾਲ ਸੂਬੇ ਚ ਸਭ ਤੋਂ ਠੰਢੀ ਸਵੇਰ ਰਹੀ , ਇਸਤੋਂ ਇਲਾਵਾ ਪਿੰਡਾਂ ਚ ਪਾਰਾ 0° ਦੇ ਕਰੀਬ ਬਣਿਆ ਹੋਇਆ ਹੈ।
30 ਦਸੰਬਰ ਦਰਜ ਦਿਨ ਦਾ ਪਾਰਾ ➡
ਜਲੰਧਰ 6.2°
ਕਪੂਰਥਲਾ 7°
ਪਠਾਨਕੋਟ 7.8°
ਫਿਰੋਜ਼ਪੁਰ 8°
ਸ਼ੀ੍ਨਗਰ 8°
ਬਠਿੰਡਾ, ਗੰਗਾਨਗਰ 8.1°
ਅੰਮ੍ਰਿਤਸਰ 8.4°
ਸਿਰਸਾ 8.6°
ਲੁਧਿਆਣਾ 8.7°
ਗੰਗਾਨਗਰ 9.8°
ਸ਼ਿਮਲਾ 12.7°
ਆਨੰਦਪੁਰ ਸਾਹਿਬ 13°
ਚੰਡੀਗੜ੍ਹ 13.8°
ਪਟਿਆਲਾ 13.4°
ਪੰਜਾਬ ਦੇ ਵਿਚ ਇਸ ਠੰਡ ਦਾ ਹੁਣ ਅੰਤ ਹੋਣ ਜਾ ਰਿਹਾ ਹੈ , ਕਲ ਤੋਂ ਪਾਰਾ ਵਧਣਾ ਸ਼ੁਰੂ ਹੋਵੇਗਾ , ਨਵੇਂ ਸਾਲ ਵਿਚ ਇਸ ਭਿਆਨਕ ਠੰਡ ਤੋਂ ਕੁਝ ਨਿਜਾਤ ਮਿਲੇਗੀ , ਹਿਮਾਚਲ ਨਾਲ ਲਗਦੇ ਹਿੱਸਿਆਂ ਚ ਅੱਜ ਦਿਨ ਦਾ ਪਾਰਾ 13° ਪਾਰ ਕਰ ਗਿਆ ਹੈ, ਪਹਿਲਾਂ ਦੱਸੇ ਅਨੁਸਾਰ ਨਵੇਂ ਸਾਲ 'ਤੇ ਬਾਕੀ ਸੂਬੇ ਚ ਵੀ ਪਾਰਾ ਵਧ ਜਾਵੇਗਾ ਤੇ ਠੰਢ ਤੋਂ ਕੁਝ ਰਾਹਤ ਮਿਲੇਗੀ।
ਮੌਸਮ ਦੇ ਜਾਣਕਾਰਾਂ ਦਾ ਅਨੁਮਾਨ ਹੈ ਕਿ ਨਵੇਂ ਸਾਲ 2020 ਦਾ ਆਗਾਜ਼ ਕੁਝ ਰਾਜਾਂ ਲਈ ਮੀਂਹ ਦੇ ਨਾਲ ਹੋਣ ਵਾਲਾ ਹੈ। ਅਗਲੇ 24 ਘੰਟਿਆਂ 'ਚ ਵੀ ਕੁਝ ਥਾਵਾਂ 'ਤੇ ਮੀਂਹ ਪਵੇਗਾ। ਪਿਛਲੇ ਦੋ ਦਿਨਾਂ ਤੋਂ ਠੰਢ ਨਆਪਣਾ ਅਸਰ ਵਿਖਾਉਣਾ ਸ਼ੁਰੂ ਕੀਤਾ ਹੈ। ਅਜਿਹੇ 'ਚ ਮੀਂਹ ਕਾਰਨ ਠੰਢ ਵਧ ਸਕਦੀ ਹੈ , ਮੌਸਮ ਦਾ ਅਨੁਮਾਨ ਹੈ ਕਿ 1 ਅਤੇ 2 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ , ਇੱਥੇ ਗਰਜ ਦੇ ਨਾਲ ਛਿੱਟੇ ਵੀ ਪੈ ਸਕਦੇ ਹਨ।
VIA - ਪੰਜਾਬ ਦਾ ਮੌਸਮ



