ਪੰਜਾਬ ਵਿੱਚ ਪੈਣ ਵਾਲੇ ਹਨ ਭਾਰੀ ਮੀਂਹ – ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

by mediateam

ਚੰਡੀਗੜ੍ਹ , 09 ਦਸੰਬਰ ( NRI MEDIA )

ਜੰਮੂ-ਕਸ਼ਮੀਰ ਵਿੱਚ ਮੌਸਮ ਦਾ ਢੰਗ ਵਿਗੜ ਗਿਆ ਹੈ ਜਿਸ ਨਾਲ ਪੰਜਾਬ ਅਤੇ ਜੰਮੂ ਦੇ ਮੈਦਾਨੀ ਇਲਾਕਿਆਂ ਵਿਚ ਠੰਡ ਵਧਣੀ ਸ਼ੁਰੂ ਹੋ ਗਈ ਹੈ , ਪੰਜਾਬ ਅਤੇ ਜੰਮੂ ਵਿਚ ਕਲ ਰਾਤ ਤੋਂ ਬਾਅਦ ਠੰਡੀਆਂ ਹਵਾਵਾਂ ਦਾ ਚਲਣਾ ਲਗਾਤਾਰ ਜਾਰੀ ਹੈ , ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਹਰ ਪਾਸੇ ਬਰਫ ਫੈਲੀ ਹੋਈ ਹੈ ,ਪਹਾੜਾਂ ਦੀਆਂ ਚੋਟੀਆਂ ਪੂਰੀ ਤਰ੍ਹਾਂ ਬਰਫ ਨਾਲ ਢੱਕੀਆਂ ਹਨ |


ਮੌਸਮ ਵਿਭਾਗ ਦੀ ਭਵਿੱਖਬਾਣੀ ਬਾਰੇ ਮੰਨੀਏ ਤਾਂ ਪੰਜਾਬ ਵਿੱਚ 13 ਦਸੰਬਰ ਨੂੰ ਬਰਸਾਤੀ ਗਤੀਵਿਧੀਆ ਪੂਰੇ ਜ਼ੋਰ ਤੇ ਹੋਣਗੀਆਂ ਅਤੇ ਸਮੁੱਚੇ ਸੂਬੇ ਵਿੱਚ ਤੇਜ਼ ਹਵਾਂਵਾਂ ਨਾਲ ਦਰਮਿਆਨਾ-ਭਾਰੀ ਮੀਂਹ ਤੇ ਗੜੇਮਾਰੀ ਦਰਜ ਕੀਤੀ ਜਾਵੇਗੀ ਤੇ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਆਵੇਗੀ ,  ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਾਜਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਪਟਿਆਲਾ ਵਿੱਚ ਭਾਰੀ ਮੀਂਹ ਪੈ ਸਕਦੇ ਹਨ |

11 ਦਸੰਬਰ ਤੋਂ ਸੀਜ਼ਨ ਦਾ ਪਹਿਲਾ ਤਕੜਾ 'ਵੈਸਟਰਨ ਡਿਸਟ੍ਬੇਂਸ' ਪੰਜਾਬ ਸਣੇ ਪਹਾੜਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ ਜੋ ਕਿ ਨਾ ਸਿਰਫ ਉੱਤਰੀ ਭਾਰਤ ਬਲਕਿ ਯੂ.ਪੀ., ਬਿਹਾਰ ਤੱਕ ਕਾਰਵਾਈਆਂ ਨੂੰ ਅੰਜਾਮ ਦੇਵੇਗਾ , ਪੰਜਾਬ ਦੇ ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ ਤੇ ਬਾਕੀ ਰਹਿੰਦੇ ਹਿੱਸੇ ਵਿੱਚ ਹਲਕਾ ਦਰਮਿਆਨਾ ਮੀਹ ਪੈ ਸਕਦਾ ਹੈ ਜਿਸ ਨਾਲ ਆਉਣ ਵਾਲੇ ਸਮੇ ਵਿੱਚ ਠੰਡ ਵਧੇਗੀ ,12 ਦਸੰਬਰ, ਹਵਾ ਦੇ ਦੱਖਣ-ਪੂਰਬੀ ਹੋਣ ਸਾਰ ਹੀ ਪੰਜਾਬ ਵਿੱਚ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ , 13 ਦਸੰਬਰ ਨੂੰ ਬਰਸਾਤੀ ਗਤੀਵਿਧੀਆ ਸ਼ਬਾਬ ਤੇ ਹੋਣਗੀਆਂ ਤੇ ਸਮੁੱਚੇ ਸੂਬੇ ਵਿੱਚ ਤੇਜ਼ ਹਵਾਂਵਾਂ ਨਾਲ ਦਰਮਿਆਨਾ-ਭਾਰੀ ਮੀਂਹ ਤੇ ਗੜੇਮਾਰੀ ਦਰਜ ਕੀਤੀ ਜਾਵੇਗੀ ਤੇ ਦਿਨ ਦੇ ਪਾਰੇ 'ਚ ਵੱਡੀ ਗਿਰਾਵਟ ਆਵੇਗੀ।

VIA - ਪੰਜਾਬ ਦਾ ਮੌਸਮ

More News

NRI Post
..
NRI Post
..
NRI Post
..